ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ ED ਵੱਲੋਂ ਕੀਤੀ ਗਈ ਛਾਪੇਮਾਰੀ ਲਗਭਗ 40 ਘੰਟਿਆਂ ਬਾਅਦ ਖਤਮ ਹੋ ਗਈ। ਸਾਬਕਾ ਮੰਤਰੀ ਨੇ ਕਿਹਾ ਕਿ ਈਡੀ ਦੀ ਟੀਮ ਨੂੰ ਇਸ ਕਾਰਵਾਈ ਦੌਰਾਨ ਉਨ੍ਹਾਂ ਖਿਲਾਫ ਕੋਈ ਇਤਰਾਜ਼ਯੋਗ ਸਬੂਤ ਨਹੀਂ ਮਿਲਿਆ ਤੇ ਨਾ ਹੀ ਟੀਮ ਉਨ੍ਹਾਂ ਦੀ ਰਿਹਾਇਸ਼ ਤੋਂ ਕੋਈ ਦਸਤਾਵੇਜ਼ ਜਾਂ ਰਿਕਾਰਡ ਆਪਣੇ ਨਾਲ ਲੈ ਕੇ ਗਈ।
ਈਡੀ ਦੀ ਟੀਮ ਨੇ ਸਿਰਫ ਉਨ੍ਹਾਂ ਦਸਤਾਵੇਜ਼ਾਂ ਤੇ ਰਿਕਾਰਡ ਨਾਲ ਸਬੰਧਤ ਜਾਣਕਾਰੀ ਦੇਖੀ ਜੋ ਪਹਿਲਾਂ ਵਿਜੀਲੈਂਸ ਵਿਭਾਗ ਦੀ ਕਾਰਵਾਈਤੇ ਇਨਕਮ ਟੈਕਸ ਵੱਲੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਕੀਤੀ ਗਈ ਛਾਪੇਮਾਰੀ ਨਾਲ ਸਬੰਧਤ ਸੀ। ਲਗਭਗ 40 ਘੰਟੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਰਿਹਾਇਸ਼ ਦੇ ਬਾਹਰ ਸਖਤ ਸੁਰੱਖਿਆ ਵਿਵਸਥਾ ਰਹੀ ਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਦਲਜੀਤ ਸਿੰਘ ਦਾ ਅੱਜ PGI ‘ਚ ਹੋਵੇਗਾ ਪੋਸਟਮਾਰਟਮ, ਚੰਡੀਗੜ੍ਹ ‘ਚ ਪੁਲਿਸ ਸੁਰੱਖਿਆ ਹੇਠ ਕੀਤਾ ਜਾਵੇਗਾ ਅੰਤਿਮ ਸਸਕਾਰ
https://dailypost.in/?p=1186189
ਸਾਬਕਾ ਮੰਤਰੀ ਅਰੋੜਾ ਨੇ ਦਾਅਵਾ ਕੀਤਾ ਕਿ ਮੈਨੂੰ ਇਹ ਏਜੰਸੀਆਂ ਕਿਸੇ ਵੀ ਪਾਸਿਓਂ ਨੀਵਾਂ ਨਹੀਂ ਕਰ ਸਕਦੀਆਂ । ਅਧਿਕਾਰੀਆਂ ਨੇ ਉਨ੍ਹਾਂ ਤੋਂ ਵੱਖ-ਵੱਖ ਦਸਤਾਵੇਜ਼ ਮੰਗੇ ਸਨ ਜਿਨ੍ਹਾਂ ਨੂੰ ਉਪਲਬਧ ਕਰਵਾ ਦਿੱਤਾ ਗਿਆ। ਇਨ੍ਹਾਂ ਵਿਚ ਵਿਜੀਲੈਂਸ ਤੇ ਇਨਕਮ ਟੈਕਸ ਦੀ ਸਾਬਕਾ ਜਾਂਚ ਨਾਲ ਸਬੰਧਤ ਰਿਪੋਰਟ ਵੀ ਸ਼ਾਮਲ ਸੀ। ਉਨ੍ਹਾਂ ਮੁਤਾਬਕ ਵਿਜੀਲੈਂਸ ਪਹਿਲਾਂ ਜਾਂਚ ਕਰ ਚੁੱਕੀ ਹੈ ਤੇ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਵਿਚ ਕੁਝ ਵੀ ਸਾਹਮਣੇ ਨਹੀਂ ਆਇਆ ਸੀ। ਹੁਣ ਈਡੀ ਨੇ ਵੀ ਦੋ ਦਿਨ ਤੱਕ ਉਨ੍ਹਾਂ ਦੀ ਰਿਹਾਇਸ਼ ‘ਤੇ ਜਾਂਚ ਕੀਤੀ ਪਰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








