ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ‘ਤੇ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਹਰਜੀਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਲਗਭਗ 30 ਘੰਟੇ ਤੱਕ ਹਰਜੀਤ ਨੇ ਇਕ ਪਰਿਵਾਰ ਨੂੰ ਬੰਧਕ ਬਣਾਏ ਰੱਖਿਆ ਤੇ ਟੀਵੀ ‘ਤੇ ਪੁਲਿਸ ਦੀ ਸਾਰੀ ਕਾਰਵਾਈ ‘ਤੇ ਨਜ਼ਰ ਰੱਖੀ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੀ ਕਾਰਵਾਈ ਸ਼ੁਰੂ ਹੋਣ ਦੇ ਬਾਅਦ ਅੰਮ੍ਰਿਤਪਾਲ ਤੇ ਉਸ ਦਾ ਚਾਚਾ ਹਰਜੀਤ ਸਿੰਘ ਵੱਖ-ਵੱਖ ਹੋ ਗਏ ਜਿਸ ਦੇ ਬਾਅਦ ਹਰਜੀਤ ਸਿੰਘ ਜਲੰਧਰ ਦੇ ਪਿੰਡ ਉਧੋਵਾਲ ਦੇ ਸਰਪੰਚ ਦੇ ਘਰ ਜਾ ਕੇ ਲੁਕ ਗਿਆ। ਇਥੇ ਉਸ ਨੇ ਪੂਰੇ ਪਰਿਵਾਰ ਨੂੰ ਪਿਸਤੋਲ ਦੀ ਨੋਕ ‘ਤੇ ਬੰਧਕ ਬਣਾਇਆ ਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਲਗਭਗ 30 ਘੰਟੇ ਉਹ ਉਸ ਘਰ ਵਿਚ ਰਿਹਾ।

ਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਜਦੋਂ ਤੱਕ ਸਰਪੰਚ ਦੇ ਘਰ ਰਿਹਾ, ਟੀਵੀ ‘ਤੇ ਪੁਲਿਸ ਦੀ ਕਾਰਵਾਈ ਕਰਦਾ ਰਿਹਾ। ਉਹ ਘਰ ਤੋਂ ਭੱਜਣ ਦੀ ਫਿਰਾਕ ਵਿਚ ਸੀ ਪਰ ਪੁਲਿਸ ਦੇ ਸਖਤ ਪਹਿਰੇ ਵਿਚ ਇਹ ਸੰਭਵ ਨਹੀਂ ਹੋ ਸਕਿਆ ਜਿਸ ਕਾਰਨ ਉਸ ਨੇ ਸਰੰਡਰ ਕਰਨ ਦਾ ਫੈਸਲਾ ਕੀਤਾ।

ਐਤਵਾਰ ਦੇਰ ਰਾਤ ਹਰਜੀਤ ਸਿੰਘ ਨੇ ਡਰਾਈਵਰ ਸਣੇ ਆਤਮਸਮਰਪਣ ਕਰ ਦਿੱਤਾ ਸੀ। ਸਰਪੰਚਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਹਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
