ਚੰਡੀਗੜ੍ਹ ਦੇ ਧਨਾਸ ਨੇੜੇ ਸਾਰੰਗਪੁਰ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਨਾਲ ਲੱਕੜ ਦੇ ਅੱਠ ਗੋਦਾਮ ਸੜ ਕੇ ਸੁਆਹ ਹੋ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਸਾਰੰਗਪੁਰ ਵਿੱਚ ਕਈ ਮਾਰਬਲ ਅਤੇ ਟਾਈਲਾਂ ਦੀਆਂ ਦੁਕਾਨਾਂ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਲਗਭਗ 40 ਤੋਂ 50 ਲੱਖ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਕ ਫਰਨੀਚਰ ਮਾਰਕੀਟ ਦੇ ਗੋਦਾਮ ਨੂੰ ਅੱਗ ਲੱਗ ਗਈ, ਜਿਸ ਕਾਰਨ ਕਰੀਬ 8 ਦੁਕਾਨਾਂ ਸੜ ਗਈਆਂ। ਫਾਇਰ ਵਿਭਾਗ ਨੂੰ ਸਵੇਰੇ 6.55 ਵਜੇ ਪਹਿਲੀ ਸੂਚਨਾ ਮਿਲੀ। ਅੱਗ ਬੁਝਾਉਣ ਲਈ ਸੈਕਟਰ 11, 17, 38 ਅਤੇ ਇੰਡਸਟਰੀਅਲ ਏਰੀਆ ਤੋਂ ਛੇ ਗੱਡੀਆਂ ਪਹੁੰਚੀਆਂ।
ਇਹ ਵੀ ਪੜ੍ਹੋ : ਦੋਸਤ ਨੇ ਲਈ ਦੋਸਤ ਦੀ ਜਾ/ਨ, ਸ਼.ਰਾ/ਬ ਪੀਣ ਲਈ ਪੈਸੇ ਨਾ ਦੇਣ ‘ਤੇ ਕੀਤਾ ਬੇ.ਰਹਿ/ਮੀ ਨਾਲ ਕ/ਤ.ਲ
ਉਨ੍ਹਾਂ ਕਰੀਬ ਇੱਕ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਕੀ ਫਰਨੀਚਰ ਅਤੇ ਮਾਰਬਲ ਦੀਆਂ ਦੁਕਾਨਾਂ ਸੁਰੱਖਿਅਤ ਹਨ।
ਵੀਡੀਓ ਲਈ ਕਲਿੱਕ ਕਰੋ -:
