ਬਰਨਾਲਾ ਓਵਰਬ੍ਰਿਜ ‘ਤੇ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਹੈ ਜਿਸ ਵਿਚ 3 ਲੋਕ ਜ਼ਖਮੀ ਹੋਏ ਹਨ। ਹਾਦਸੇ ਵਿਚ ਗੱਡੀਆਂ ਦੇ ਪਰਖੱਡੇ ਉਡ ਗਏ ਹਨ। ਬਰਨਾਲਾ-ਬਾਜਾਖਾਨਾ ਰੋਡ ‘ਤੇ ਦੋ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ।
ਜਾਣਕਾਰੀ ਮੁਤਾਬਕ ਹਾਦਸੇ ਵਿਚ ਗੱਡੀ ਦੇ ਸ਼ੀਸ਼ੇ ਟੁੱਟ ਗਏ ਹਨ ਤੇ ਪਿੱਛੋਂ ਵੀ ਭਿਆਨਕ ਟੱਕਰ ਲੱਗੀ ਹੈ ਤੇ ਗੱਡੀਆਂ ਚਿੱਭੀਆਂ ਹੋ ਚੁੱਕੀਆਂ ਹਨ। 3 ਲੋਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਟੱਕਰ ਕਾਰਨ ਟ੍ਰੈਫਿਕ ਜਾਮ ਹੋ ਗਿਆ ਹੈ, ਬਾਅਦ ਵਿਚ ਪੁਲਿਸ ਵੱਲੋਂ ਆਵਾਜਾਈ ਨੂੰ ਬਹਾਲ ਕੀਤਾ ਗਿਆ ਹੈ।
ਸਵਿਫਟ ਗੱਡੀ ਆਪਣੀ ਸਾਈਡ ਤੋਂ ਆ ਰਹੀ ਸੀ। ਬੀਟ ਗੱਡੀ ਉਸ ਵਿਚ ਆ ਵੱਜਦੀ ਹੈ। ਬੀਟ ਕਾਰ ਚਾਲਕ ਦਾ ਕਹਿਣਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਗਿਆ। ਬੀਟ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਮਿਲਣ ਜਾ ਰਿਹਾ ਸੀ ਤੇ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਹਾਦਸਾ ਵਾਪਰ ਗਿਆ। ਜਦੋਂ ਕਿ ਦੂਜੇ ਪਾਸੇ ਸਵਿਫਟ ਗੱਡੀ ਵਾਲੇ ਦਾ ਕਹਿਣਾ ਹੈ ਕਿ ਉਸ ਆਪਣੀ ਸਾਈਡ ‘ਤੇ ਆ ਰਿਹਾ ਸੀ ਕਿ ਦੂਜੀ ਗੱਡੀ ਉਨ੍ਹਾਂ ਵਿਚ ਆ ਵੱਜਦੀ ਹੈ ਤੇ ਹਾਦਸਾ ਵਾਪਸ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
