ਅਮਰੀਕਾ ਤੋਂ ਡਿਪੋਰਟ ਭਾਰਤੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਸਿੱਧਾ ਭਾਰਤ ਨਹੀਂ ਆਉਣਗੇ। ਅਮਰੀਕਾ ਦਾ 3 ਦੇਸ਼ਾਂ ਨਾਲ ਸਮਝੌਤਾ ਹੋਇਆ ਹੈ। ਅਮਰੀਕਾ ਨੇ ਪਨਾਮਾ,ਗੁਆਟੇਮਾਲਾ ਅਤੇ ਕੋਸਟਾ ਰਿਕਾ ਨਾਲ ਸਮਝੌਤਾ ਕੀਤਾ ਹੈ।
ਦੱਸ ਦੇਈਏ ਕਿ ਅਮਰੀਕਾ ਦਾ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਅਰਮੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢਣ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਚਲਾ ਰਿਹਾ ਹੈ। ਬਾਕੀ ਦੇਸ਼ਾਂ ਦੇ ਨਾਲ ਭਾਰਤ ਵਿਚ ਵੀ ਯੂਐੱਸ ਤੋਂ ਅਜਿਹੀਆਂ 3 ਫਲਾਈਟਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਸੈਂਕੜੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਥਕੜੀਆਂ ਬੰਨ੍ਹ ਕੇ ਭੇਜਿਆ ਗਿਆ ਹੈ। ਹੁਣ ਅਮਰੀਕਾ ਨੇ ਅਜਿਹੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਸਣੇ ਬਾਕੀ ਲੋਕਾਂ ਨੂੰ ਮੱਧ ਅਮਰੀਕੀ ਦੇਸ਼ ਕੋਸਟਾ ਰਿਕਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਲਈ ਕੋਸਟਾ ਰਿਕਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ CM ਬਦਲੇ ਜਾਣ ਦੇ ਸਵਾਲ ‘ਤੇ ਮੁੱਖ ਮੰਤਰੀ ਮਾਨ ਨੇ ਦਿੱਤਾ ਜਵਾਬ-‘ਅਫਵਾਹਾਂ ਫੈਲਾਈਆਂ ਜਾ ਰਹੀਆਂ’
ਹੁਣ ਕੋਸਟਾ ਰਿਕਾ ਵਿਚ ਡਿਪੋਰਟ ਭਾਰਤੀਆਂ ਦਾ ਜਹਾਜ਼ ਉਤਰੇਗਾ। ਮੱਧ ਏਸ਼ਆਈ ਤੇ ਭਾਰਤੀ ਨੌਜਵਾਨਾਂ ਨੂੰ ਕੋਸਟਾ ਰਿਕਾ ਭੇਜਿਆ ਜਾਵੇਗਾ। ਪ੍ਰਵਾਸੀਆਂ ਨੂੰ ਪਨਾਮਾ ਦੀ ਸਰਹੱਦ ਕੋਲ ਇਕ ਅਸਥਾਈ ਕੇਂਦਰ ਵਿਚ ਹਿਰਾਸਤ ਵਿਚ ਰੱਖਿਆ ਜਾਵੇਗਾ। ਭਾਰਤ ਨੇ ਅਮਰੀਕਾ ਤੋਂ ਘੱਟੋ-ਘੱਟ 18 ਹਜ਼ਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
