ਅੰਮ੍ਰਿਤਸਰ ਦੇ ਭੱਲਾ ਕਲੋਨੀ ਦਾ ਰਹਿਣ ਵਾਲਾ ਬੱਚਾ ਲਾਪਤਾ ਹੋ ਗਿਆ ਹੈ। ਬੱਚੇ ਦਾ ਨਾਂ ਹਰਸਿਮਰਨ ਸਿੰਘ ਹੈ ਤੇ ਉਹ ਘਰੋਂ ਟਿਊਸ਼ਨ ਪੜ੍ਹਨ ਲਈ ਨਿਕਲਿਆ ਸੀ ਤੇ ਉਸ ਤੋਂ ਬਾਅਦ ਵਾਪਸ ਘਰ ਨਹੀੰ ਪਹੁੰਚਿਆ। 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਗੁਰਪ੍ਰੀਤ ਹਰੀ ਨੌਂ ਕਤਲ ਕਾਂਡ ‘ਚ 12 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ, ਅੱਜ ਹੋਵੇਗੀ ਸੁਣਵਾਈ
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਸਿਮਰਨ ਘਰੋਂ ਟਿਊਸ਼ਨ ਪੜ੍ਹਨ ਲਈ ਗਿਆ ਸੀ ਤੇ ਜਦੋਂ ਸ਼ਾਮ ਨੂੰ ਉਹ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਟਿਊਸ਼ਨ ਵਾਲੀ ਮੈਡਮ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅੱਜ ਸਿਮਰਨ ਟਿਊਸ਼ਨ ਹੀ ਨਹੀਂ ਆਇਆ ਜਿਸ ਕਰਕੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਗਏ ਤੇ ਉਨ੍ਹਾਂ ਨੇ ਹਰਸਿਮਰਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਹਰਸਿਮਰਨ ਦਾ ਕੁਝ ਪਤਾ ਨਾ ਲੱਗਣ ਕਰਕੇ ਪਰਿਵਾਲ ਵਾਲੇ ਬਹੁਤ ਪ੍ਰੇਸ਼ਾਨ ਹਨ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:
