‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਤੋਂ ਅਕਸ਼ਰਾ ਦੇ ਨਾਂ ਨਾਲ ਜਾਣੀ ਜਾਣ ਵਾਲੀ ਤੇ ਫਿਰ ਟੀਵੀ ਦੀ ਦੁਨੀਆ ਛੱਡ ਬਾਲੀਵੁੱਡ ਅਤੇ ਓਟੀਟੀ ਦੀ ਦੁਨੀਆ ਵਿੱਚ ਵੀ ਦਮਦਾਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਹਿਨਾ ਖਾਨ ਅੱਜ ਵਿਆਹ ਬੰਧਨ ਵਿਚ ਬੱਝ ਗਈ।
‘ਯੇ ਰਿਸ਼ਤਾ…’ ਦੇ ਸੈੱਟ ‘ਤੇ ਹੀ ਹਿਨਾ ਖਾਨ ਨੂੰ ਆਪਣੀ ਅਸਲੀ ਜ਼ਿੰਦਗੀ ਦਾ ਪਿਆਰ ਮਿਲਿਆ। 10 ਸਾਲਾਂ ਤੋਂ ਵੱਧ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ, ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਅਦਾਕਾਰਾ ਨੇ ਬਿਨਾਂ ਕਿਸੇ ਰੌਲੇ-ਰੱਪੇ ਦੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਨਾਲ ਚੁੱਪ-ਚਪੀਤੇ ਵਿਆਹ ਕਰਵਾ ਲਿਆ ਹੈ। ਕੈਂਸਰ ਨਾਲ ਜੂਝ ਰਹੀ ਅਦਾਕਾਰਾ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਉਸਨੇ ਰੌਕੀ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ, ਜਿਸਨੇ ਹਰ ਮੋੜ ‘ਤੇ ਉਸਦਾ ਸਾਥ ਦਿੱਤਾ। ਦੋਵਾਂ ਦਾ ਵਿਆਹ ਇੱਕ ਫੇਰੀਟੇਲ ਵੈਡਿੰਗ ਵਾਂਗ ਲੱਗ ਰਿਹਾ ਹੈ। ਅਦਾਕਾਰਾ ਨੇ ਖੁਦ ਇੰਸਟਾਗ੍ਰਾਮ ‘ਤੇ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਹਿਨਾ ਖਾਨ ਨੇ ਬੁੱਧਵਾਰ, 4 ਜੂਨ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਵਿਆਹ ਕਰਵਾ ਲਿਆ। ਮਸ਼ਹੂਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿਸੇ ਡ੍ਰੀਮੀ ਵੈਡਿੰਗ ਦੀਆਂ ਫੋਟੋਆਂ ਤੋਂ ਘੱਟ ਨਹੀਂ ਲਗ ਰਹੀਆਂ। ਹਰ ਇੱਕ ਤਸਵੀਰ ਬਹੁਤ ਸੁੰਦਰ ਹੈ। ਇਹ ਜੋੜਾ ਬਹੁਤ ਖੁਸ਼, ਉਤਸ਼ਾਹਿਤ ਅਤੇ ਮੇਡ ਫਾਰ ਈਚ ਅਦਰ ਦਿਖਾਈ ਦੇ ਰਿਹਾ ਹੈ।
ਅਦਾਕਾਰਾ ਨੇ ਸ਼ਾਨਦਾਰ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ‘ਦੋ ਵੱਖ-ਵੱਖ ਦੁਨੀਆਵਾਂ ਤੋਂ ਅਸੀਂ ਪਿਆਰ ਦਾ ਇੱਕ ਬ੍ਰਹਿਮੰਡ ਬਣਾਇਆ। ਸਾਡੇ ਮਤਭੇਦ ਮਿਟ ਗਏ, ਸਾਡੇ ਦਿਲ ਇੱਕ ਹੋ ਗਏ, ਇੱਕ ਅਜਿਹਾ ਬੰਧਨ ਬਣਾਇਆ ਜੋ ਜੀਵਨ ਭਰ ਰਹੇਗਾ। ਅਸੀਂ ਆਪਣਾ ਘਰ, ਆਪਣੀ ਰੋਸ਼ਨੀ, ਆਪਣੀ ਉਮੀਦ ਹਾਂ ਅਤੇ ਇਕੱਠੇ ਅਸੀਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ। ਅੱਜ, ਸਾਡਾ ਮਿਲਨ ਪਿਆਰ ਅਤੇ ਕਾਨੂੰਨ ਵਿੱਚ ਹਮੇਸ਼ਾ ਲਈ ਸੀਲ ਹੋ ਗਿਆ ਹੈ। ਅਸੀਂ ਪਤਨੀ ਅਤੇ ਪਤੀ ਦੇ ਰੂਪ ਵਿੱਚ ਤੁਹਾਡੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਚਾਹੁੰਦੇ ਹਾਂ।’
ਸਾਹਮਣੇ ਆਈਆਂ ਤਸਵੀਰਾਂ ਵਿੱਚ, ਹਿਨਾ ਖਾਨ ਅਤੇ ਰੌਕੀ ਜੈਸਵਾਲ ਇਕੱਠੇ ਖੜ੍ਹੇ ਦਿਖਾਈ ਦੇ ਰਹੇ ਹਨ। ਰੌਕੀ ਨੇ ਚਿੱਟਾ ਕੁੜਤਾ-ਪਜਾਮਾ ਪਾਇਆ ਹੈ। ਇਸ ਦੇ ਨਾਲ ਹੀ, ਹਿਨਾ ਖਾਨ ਨੇ ਹਲਕੇ ਹਰੇ ਰੰਗ ਦੀ ਰਾਅ ਸਿਲਕ ਸਾੜੀ ਪਾਈ ਹੋਈ ਹੈ।
ਇਹ ਵੀ ਪੜ੍ਹੋ : RCB ਦੀ ਵਿਕਟਰੀ ਪਰੇਡ ਦੌਰਾਨ ਮਚੀ ਭ/ਗ/ਦੜ, ਹੁਣ ਤੱਕ 7 ਲੋਕਾਂ ਦੀ ਮੌ/ਤ! ਕਈ ਫੱ/ਟ/ੜ
ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ ਆਪਣੇ ਪਤੀ ਰੌਕੀ ਜੈਸਵਾਲ ਨੂੰ ਸਾਲ 2009 ਵਿੱਚ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਸੈੱਟ ‘ਤੇ ਮਿਲੀ ਸੀ, ਜਿੱਥੇ ਰੌਕੀ ਸੁਪਰਵਾਈਜ਼ਿੰਗ ਪ੍ਰੋਡਿਊਸਰ ਸੀ। ਦੋਵਾਂ ਦਾ ਪਿਆਰ ਰਿਐਲਿਟੀ ਸ਼ੋਅ ‘ਬਿੱਗ ਬੌਸ 11’ ਵਿੱਚ ਦੇਖਣ ਨੂੰ ਮਿਲਿਆ ਸੀ, ਜਿੱਥੇ ਰੌਕੀ ਹਿਨਾ ਦਾ ਸਮਰਥਨ ਕਰਨ ਲਈ ਆਇਆ ਸੀ। ਲੋਕਾਂ ਨੇ ਦੋਵਾਂ ਦੀ ਜੋੜੀ ਨੂੰ ਪਸੰਦ ਕੀਤਾ। ਦੋਵੇਂ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹਨ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਨਹੀਂ ਖੁੰਝਦੇ। ਦੋਵੇਂ ਇੱਕ ਦੂਜੇ ਦੇ ਪਰਿਵਾਰ ਦੇ ਬਹੁਤ ਨੇੜੇ ਵੀ ਹਨ। ਛੁੱਟੀਆਂ ਇਕੱਠੇ ਮਨਾਉਣ ਤੋਂ ਲੈ ਕੇ ਜਸ਼ਨ ਮਨਾਉਣ ਤੱਕ, ਦੋਵੇਂ ਇਕੱਠੇ ਸਭ ਕੁਝ ਕਰਦੇ ਦਿਖਾਈ ਦਿੰਦੇ ਹਨ। ਜਦੋਂ ਅਦਾਕਾਰਾ ਨੂੰ ਕੈਂਸਰ ਦਾ ਪਤਾ ਲੱਗਿਆ ਸੀ, ਉਦੋਂ ਵੀ ਰੌਕੀ ਉਸਦੇ ਨਾਲ ਖੜ੍ਹਾ ਸੀ; ਉਸ ਨੂੰ ਹਸਪਤਾਲ ਲਿਜਾਣ ਤੋਂ ਲੈ ਕੇ ਉਸਦੀ ਦੇਖਭਾਲ ਕਰਨ ਤੱਕ, ਰੌਕੀ ਨੇ ਸਭ ਕੁਝ ਕੀਤਾ।
ਵੀਡੀਓ ਲਈ ਕਲਿੱਕ ਕਰੋ -: