Asur 2 First Look: ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਉਹ ਪਲ ਆ ਗਿਆ ਹੈ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮਸ਼ਹੂਰ ਹਿੰਦੀ ਵੈੱਬ ਸੀਰੀਜ਼ ‘ਅਸੂਰ’ ਦੇ ਦੂਜੇ ਭਾਗ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੋਅ ਦੇ ਮੇਕਰਸ ਨੇ ਇਸ ਦੀ ਪਹਿਲੀ ਲੁੱਕ ਵੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ‘ਅਸੂਰ 2’ ਦੀ ਪਹਿਲੀ ਲੁੱਕ ਦੇਖ ਕੇ ਤੁਹਾਨੂੰ ਹੋਸ਼ ਉੱਡ ਜਾਵੇਗਾ।
![Asur 2 first look](https://dailypost.in/wp-content/uploads/2023/05/image-1053.png)
ਅਰਸ਼ਦ ਵਾਰਸੀ ਅਤੇ ਬਰੁਣ ਸੋਬਤੀ ਸਟਾਰਰ ਵੈੱਬ ਸੀਰੀਜ਼ ‘ਅਸੂਰ’ ਸਾਲ 2020 ‘ਚ ਰਿਲੀਜ਼ ਹੋਈ ਸੀ। ਸ਼ੁਰੂ ਤੋਂ ਹੀ ਇਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸੀਰੀਜ਼ ਦੀ ਕਹਾਣੀ ਅਤੇ ਸਿਤਾਰਿਆਂ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ ਹੋਈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
![](https://dailypost.in/wp-content/uploads/2023/05/WhatsApp-Image-2023-05-20-at-12.49.41-PM.jpeg)
ਇੰਨਾ ਹੀ ਨਹੀਂ, ਬਾਅਦ ‘ਚ ਇਸ ਨੂੰ ਹਿੰਦੀ ਸੀਰੀਜ਼ ਦੀ ਸਭ ਤੋਂ ਵਧੀਆ ਸੀਰੀਜ਼ ਵੀ ਕਿਹਾ ਗਿਆ। ਉਦੋਂ ਤੋਂ ਹੀ ਪ੍ਰਸ਼ੰਸਕ ਇਸ ਦੇ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ‘ਅਸੂਰ 2’ ਲਿਆਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।