ਅਦਾਕਾਰ ਰਾਣਾ ਦੱਗੁਬਾਤੀ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇੱਕ ਦੂਜੇ ਦੀਆਂ ਅੱਖਾਂ ਵਿੱਚ ਇੰਝ ਡੁੱਬੇ ਹੋਏ ਆਏ ਨਜ਼ਰ

rana meehika haldi ceremony rana meehika haldi ceremony

1 of 10

rana meehika haldi ceremony:ਸਾਊਥ ਸਟਾਰ ਰਾਣਾ ਦੱਗੁਬਾਤੀ ਅਤੇ ਉਨ੍ਹਾਂ ਦੀ ਮੰਗੇਤਰ ਮਿਹੀਕਾ ਬਜਾਜ ਦਾ ਵਿਆਹ ਦਾ ਜਸ਼ਨ ਸ਼ੁਰੂ ਹੋ ਚੁੱਕਿਆ ਹੈ।ਵੀਰਵਾਰ ਨੂੰ ਦੋਹਾਂ ਦੀ ਹਲਦੀ ਸੈਰੇਮਨੀ ਹੋਈ।ਜਿਸ ਵਿੱਚ ਰਾਣਾ ਅਤੇ ਮਿਹੀਕਾ ਇੱਕ ਦੂਜੇ ਦੀਆਂ ਨਜ਼ਰਾਂ ਵਿੱਚ ਡੁੱਬੇ ਹੋਏ ਨਜ਼ਰ ਆਏ।

ਇਸ ਹਲਦੀ ਸੈਰੇਮਨੀ ਵਿੱਚ ਮਿਹੀਕਾ ਬਜਾਜ ਬੋਹੋ ਲੁਕ ਵਿੱਚ ਨਜ਼ਰ ਆਈ।ਉਨ੍ਹਾਂ ਨੇ ਬੇਹੱਦ ਖੂਬਸੂਰਤ ਯੈਲੋ ਲਹਿੰਗਾ ਚੋਲੀ ਪਾਈ ਹੋਈ ਸੀ। ਮਿਹੀਕਾ ਨੇ ਸੀਪੀਆਂ ਦੇ ਨਾਲ ਬਣੇ ਮੰਗ ਟੀਕਾ ਅਤੇ ਈਅਰਿੰਗਜ਼ ਨੂੰ ਪਾਇਆ ਸੀ।

ਆਪਣੇ ਆਊਟਫਿਟ ਅਤੇ ਮੇਕਅੱਪ ਦੇ ਨਾਲ ਮਿਹੀਕਾ ਬਹੁਤ ਪਿਆਰੀ ਲੱਗ ਰਹੀ ਹੈ।

ਉੱਥੇ ਹੀ ਰਾਣਾ ਦੱਗੁਬਾਤੀ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਉਹ ਹਲਦੀ ਸੈਰੇਮਨੀ ਵਿੱਚ ਸਫੇਦ ਕੁੜਤਾ ਅਤੇ ਲੁੰਗੀ ਵਿੱਚ ਨਜ਼ਰ ਆਏ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

ਹਲਦੀ ਸੈਰੇਮਨੀ ਤੋਂ ਬਾਅਦ ਮਿਹੀਕਾ ਆਪਣੀ ਮਹਿੰਦੀ ਸੈਰੇਮਨੀ ਦੇ ਲਈ ਵੀ ਤਿਆਰ ਹੋ ਚੁੱਕੀ ਹੈ ਅਤੇ ਇਸਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਛਾ ਰਹੀਆਂ ਹਨ।ਆਪਣੀ ਮਹਿੰਦੀ ਸੈਰੇਮਨੀ ਦੇ ਲਈ ਮਿਹੀਕਾ ਨੇ ਪਿੰਕ ਆਊਟਫਿੱਟ ਚੁਣਿਆ ਹੈ।

ਇਸ ਆਊਟਫਿਟ ਦੇ ਨਾਲ ਉਨ੍ਹਾਂ ਨੇ ਵਾਈਟ ਅਤੇ ਗੋਲਡ ਜਵੈਲਰੀ ਨੂੰ ਪਾਇਆ ਹੋਇਆ ਹੈ।

ਮਿਹੀਕਾ ਦਾ ਮੇਕਅੱਪ ਕਰਦੇ ਹੋਏ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

rana meehika haldi ceremony

ਦੱਸ ਦੇਈਏ ਕਿ ਰਾਣਾ ਦੱਗੁਬਾਤੀ ਅਤੇ ਮਿਹੀਕਾ ਬਜਾਜ ਦੇ ਪਰਿਵਾਰ ਨੇ ਕੋਰੋਨਾ ਦੀ ਵਜ੍ਹਾ ਤੋਂ ਘਰ ਵਿੱਚ ਹੀ ਵਿਆਹ ਦੀਆਂ ਰਸਮਾਂ ਨਿਭਾਉਣ ਦਾ ਫੈਸਲਾ ਕੀਤਾ ਹੈ।

rana meehika haldi ceremony

ਵਿਆਹ ਦਾ ਪ੍ਰੀਵੈਡਿੰਗ ਸੈਲੀਬ੍ਰੇਸ਼ਨ ਹੈਦਰਾਬਾਦ ਦੇ ਜੁਬਲੀ ਹਿਲਜ਼ ਸਥਿਤ ਰਾਣਾ ਅਤੇ ਮਿਹੀਕਾ ਦੇ ਘਰ ਹੀ ਹੋ ਰਹੇ ਹਨ।ਰਾਣਾ ਦੱਗੁਬਾਤੀ ਅਤੇ ਮਿਹੀਕਾ ਬਜਾਜ ਦੇ ਵਿਆਹ ਵਿੱਚ 30 ਲੋਕ ਸ਼ਾਮਿਲ ਹੋਣਗੇ।ਖਬਰ ਇਹ ਹੈ ਕਿ ਜੋ ਵੀ ਲੋਕ ਇਸ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਹਨ ਉਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਹੋਵੇਗਾ।

rana meehika haldi ceremony

ਇਹ ਵਿਆਹ ਬਾਓਸਿਕਿਓਰ ਹੋਵੇਗਾ ਅਤਟ ਹੈਦਰਾਬਾਦ ਦੇ ਰਾਮਨਾਅਡੂ ਸਟੂਡਿਓਜ਼ ਵਿੱਚ ਅੱਠ ਅਗਸਤ ਨੂੰ ਹੋਵੇਗਾ। ਇਹ ਵਿਆਹ ਮਾਰਵਾੜੀ ਅਤੇ ਤੇਲਗੂ ਰੀਤੀਰਿਵਾਜ ਦੇ ਨਾਲ ਹੋਵੇਗਾ।

rana meehika haldi ceremony