ਸੰਨੀ ਦਿਓਲ ਦੀ ‘ਬਾਰਡਰ 2’ ਵਿੱਚ ਵਰੁਣ ਧਵਨ ਤੋਂ ਬਾਅਦ ਹੁਣ ਦਿਲਜੀਤ ਦੁਸਾਂਝ ਦੀ ਐਂਟਰੀ ਹੋ ਗਈ ਹੈ। ਗਾਇਕ-ਅਦਾਕਾਰ ਦਿਲਜੀਤ ਦੁਸਾਂਝ ‘ਬਾਰਡਰ 2’ ਦੇ ਕਲਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ। ਸੰਨੀ ਦਿਓਲ ਨੇ ਸੋਹਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦੇ ਹੋਏ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਸੰਨੀ ਦਿਓਲ ਨੇ ਦਿਲਜੀਤ ਦੁਸਾਂਝ ਦਾ ਖਾਸ ਅੰਦਾਜ਼ ਵਿੱਚ ਸਵਾਗਤ ਕੀਤਾ ਹੈ। ਅਦਾਕਾਰ ਨੇ ਸਾਲ 2023 ਵਿੱਚ ‘ਗਦਰ 2’ ਨਾਲ ਬਾਕਸ ਆਫਿਸ ‘ਤੇ ਤੂਫ਼ਾਨ ਲਿਆ ਦਿੱਤਾ ਸੀ। ਹੁਣ ਜਲਦ ਹੀ ਉਹ ‘ਬਾਰਡਰ 2’ ਨਾਲ ਵੱਡੇ ਪਰਦੇ ‘ਤੇ ਮੁੜ ਧਮਾਲ ਮਚਾਉਣ ਵਾਲੇ ਹਨ।

Sunny Deol Welcomes ‘Fauji’ Diljit Dosanjh
ਦਿਲਜੀਤ ਦੁਸਾਂਝ ਦਾ ਸਵਾਗਤ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ਕਿ ਬਾਰਡਰ 2 ਦੀ ਬਟਾਲੀਅਨ ਵਿੱਚ ਫੌਜੀ ਦਿਲਜੀਤ ਦੁਸਾਂਝ ਦਾ ਸਵਾਗਤ ਹੈ। ਵੀਡੀਓ ਵਿੱਚ ਬੈਕਗ੍ਰਾਊਂਡ ਵਿੱਚ ਦਿਲਜੀਤ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅੱਜ ਕਾਂਗਰਸ ‘ਚ ਸ਼ਾਮਲ ਹੋ ਸਕਦੇ ਨੇ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਨੀ ਦਿਓਲ ਨੇ ‘ਬਾਰਡਰ 2’ ਵਿੱਚ ਵਰੁਣ ਧਵਨ ਦੀ ਐਂਟਰੀ ਦਾ ਐਲਾਨ ਕੀਤਾ ਸੀ। ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਫਿਲਮ 23 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ‘ਬਾਰਡਰ 2’ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਫਿਲਮ ਦਾ ਐਲਾਨ 13 ਜੂਨ, 2024 ਨੂੰ ‘ਬਾਰਡਰ’ ਦੇ 27 ਸਾਲ ਪੂਰੇ ਹੋਣ ‘ਤੇ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
