ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ ਲਾਈਵ ਹੋਏ। ਪਹਿਲਾਂ ਉਨ੍ਹਾਂ ਦੀ ਫਿਲਮ ‘ਪੰਜਾਬ-9’ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ। ਹੁਣ ਦਿਲਜੀਤ ਨੇ ਲਾਈਵ ਹੋ ਕੇ ਇਸ ‘ਤੇ ਬਿਆਨ ਦਿੱਤਾ ਹੈ।
ਦਿਲਜੀਤ ਨੇ ਲਾਈਵ ਹੋ ਕੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਫਿਲਮ ਉਦੋਂ ਹੀ ਰਿਲੀਜ਼ ਹੋਵੇਗੀ ਜਦੋਂ ਮਹਾਰਾਜ ਕ੍ਰਿਪਾ ਕਰਨਗੇ ਪਰ ਫਿਲਮ ਬਿਨਾਂ ਕਿਸੇ ਕੱਟ ਦੇ ਰਿਲੀਜ਼ ਹੋਵੇਗੀ। ਅੱਧੀ-ਅਧੂਰੀ ਫਿਲਮ ਮੈਨੂੰ ਮਨਜ਼ੂਰ ਨਹੀਂ। ਮੈਂ ਇਸ ਫਿਲਮ ਦੇ ਪੱਖ ਵਿਚ ਨਹੀਂ ਹਾਂ ਕਿਉਂਕਿ ਇਸ ਵਿਚ ਕੁਝ ਕੱਟਸ ਹਨ। ਮੈਂ ਇਸ ਫਿਲਮ ਦਾ ਸਮਰਥਨ ਉਦੋਂ ਹੀ ਕਰਾਂਗਾ ਜਦੋਂ ਇਹ ਬਿਨਾਂ ਕਿਸੇ ਕੱਟ ਤੋਂ ਚੱਲੇਗੀ।
ਇਹ ਵੀ ਪੜ੍ਹੋ : ਰਾਮ ਮਿਲਾਏ ਜੋੜੀ, ਢਾਈ ਫੁੱਟ ਦੇ ਲਾੜੇ ਨੇ ਸਾਢੇ ਤਿੰਨ ਫੁੱਟ ਦੀ ਦੁਲਹਨ ਨਾਲ ਰਚਾਇਆ ਵਿਆਹ
ਦੱਸ ਦੇਈਏ ਕਿ ਫਿਲਮ ਪੰਜਾਬ-95′ ਪੰਜਾਬੀ ਮਨੁੱਖੀ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ। ਇਸ ਰੋਲ ਲਈ ਦਿਲਜੀਤ ਨੇ ਕਾਫੀ ਮਿਹਨਤ ਵੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਝਲਕ ਵੀ ਦਿਖਾਈ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਵੱਡੇ ਪਰਦੇ ‘ਤੇ ਨਹੀਂ ਦੇਖ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
