ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਇਹ ਐਫਆਈਆਰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਵਿਪੁਲ ਅੰਤਿਲ ਨੇ ਮੁਰਥਲ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਹੈ। ਵਿਪੁਲ ਅੰਤਿਲ ਨੇ ਦਾਅਵਾ ਕੀਤਾ ਹੈ ਕਿ ਇੰਦੌਰ (ਮੱਧ ਪ੍ਰਦੇਸ਼) ਵਿੱਚ ਰਜਿਸਟਰਡ ਹਿਊਮਨ ਵੈਲਫੇਅਰ ਕਰੈਡਿਟ ਕੋਆਪਰੇਟਿਵ ਸੋਸਾਇਟੀ 50 ਲੱਖ ਤੋਂ ਵੱਧ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਈ ਹੈ। ਵਿਪੁਲ ਨੇ ਇਹ ਵੀ ਦੱਸਿਆ ਕਿ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਨੇ ਇਸ ਕੰਪਨੀ ਨੂੰ ਪ੍ਰਮੋਟ ਕੀਤਾ ਸੀ। ਸੋਨੂੰ ਸੂਦ ਨੇ ਇਸ ਕੰਪਨੀ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।
ਵਿਪੁਲ ਅੰਤਿਲ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਇਸ ਕੰਪਨੀ ਨੇ 6 ਸਾਲਾਂ ਤੱਕ ਲੋਕਾਂ ਤੋਂ ਪੈਸੇ ਇਕੱਠੇ ਕੀਤੇ। ਕੰਪਨੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਫਿਕਸਡ ਡਿਪਾਜ਼ਿਟ (FD) ਅਤੇ ਹੋਰ ਤਰੀਕਿਆਂ ਨਾਲ ਕੰਪਨੀ ਵਿੱਚ ਪੈਸਾ ਨਿਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਵੱਧ ਰਿਟਰਨ ਮਿਲੇਗਾ। ਇੰਨਾ ਹੀ ਨਹੀਂ ਲੋਕਾਂ ਦਾ ਭਰੋਸਾ ਜਿੱਤਣ ਲਈ ਕੰਪਨੀ ਨੇ ਬਾਲੀਵੁੱਡ ਅਦਾਕਾਰਾਂ ਦੇ ਪ੍ਰਮੋਸ਼ਨ ਕਰਵਾਏ, ਮਹਿੰਗੇ ਅਤੇ ਵੱਡੇ ਹੋਟਲਾਂ ਵਿੱਚ ਸੈਮੀਨਾਰ ਕਰਵਾਏ ਅਤੇ ਸ਼ੁਰੂ ਵਿੱਚ ਕੁਝ ਲੋਕਾਂ ਨੂੰ ਪੈਸੇ ਵੀ ਦਿੱਤੇ। ਪਰ ਹੁਣ ਕੰਪਨੀ ਲੋਕਾਂ ਨੂੰ ਪੈਸੇ ਦੇਣ ਤੋਂ ਨਾਂਹ-ਨੁਕਰ ਰਹੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕੰਪਨੀ ਨੇ ਆਪਣੇ ਇਰਾਦਿਆਂ ਨੂੰ ਲੁਕਾਇਆ ਅਤੇ ਹੌਲੀ-ਹੌਲੀ ਲੋਕਾਂ ਨੂੰ ਜੋੜਿਆ। ਜਿਵੇਂ ਹੀ ਲੋਕਾਂ ਨੇ ਕੰਪਨੀ ਦੇ ਮੈਂਬਰਾਂ ‘ਤੇ ਧੋਖਾਧੜੀ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਕੰਪਨੀ ਮਾਲਕਾਂ ਨੇ ਏਜੰਟਾਂ ਨਾਲ ਸਬੰਧ ਤੋੜ ਲਏ। ਹਰਿਆਣਾ ਵਿੱਚ ਉਨ੍ਹਾਂ ਦੇ 250 ਤੋਂ ਵੱਧ ਸੁਵਿਧਾ ਕੇਂਦਰ ਹਨ।
ਇਹ ਵੀ ਪੜ੍ਹੋ : ਆਮ ਲੋਕਾਂ ਲਈ ਰਾਹਤ ਭਰੀ ਖ਼ਬਰ, ਸਸਤਾ ਹੋਇਆ Amul ਦੁੱਧ, ਨਵੇਂ ਰੇਟ ਅੱਜ ਤੋਂ ਲਾਗੂ
ਇਹ ਸੁਵਿਧਾ ਕੇਂਦਰ ਏਜੰਟਾਂ ਵੱਲੋਂ ਚਲਾਏ ਜਾਂਦੇ ਸਨ ਅਤੇ ਸੀਨੀਅਰ ਅਧਿਕਾਰੀ ਸਿਰਫ ਆਨਲਾਈਨ ਮੋਡ ‘ਤੇ ਕੰਮ ਕਰਦੇ ਸਨ। ਜਦੋਂ ਲੋਕਾਂ ਨੇ ਦਫਤਰਾਂ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਏਜੰਟ ਸੁਵਿਧਾ ਕੇਂਦਰ ਨੂੰ ਤਾਲਾ ਲਗਾ ਕੇ ਭੱਜ ਗਏ। ਅਧਿਕਾਰੀਆਂ ਨੇ ਆਪਣੇ ਮੋਬਾਈਲ ਬੰਦ ਕਰ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਤੋਂ ਇਲਾਵਾ ਕੁੱਲ 11 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
