ਜੈਪੁਰ ‘ਚ ਆਯੋਜਿਤ 25ਵੇਂ ਆਈਫਾ ਅਵਾਰਡਸ ‘ਚ ਬਾਲੀਵੁੱਡ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਹੈ। ਇਸ ਸਾਲ ਆਈਫਾ ਵੀ ਆਪਣੀ ਸਿਲਵਰ ਜੁਬਲੀ ਮਨਾ ਰਿਹਾ ਹੈ। ਸ਼ਨੀਵਾਰ ਰਾਤ ਨੂੰ ਡਿਜੀਟਲ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਕਈ ਜੇਤੂਆਂ ਦਾ ਐਲਾਨ ਕੀਤਾ ਗਿਆ ਅਤੇ ਇਨਾਮ ਦਿੱਤੇ ਗਏ। ਇਸ ਸਮਾਰੋਹ ਵਿੱਚ ‘ਅਮਰ ਸਿੰਘ ਚਮਕੀਲਾ’ ਅਤੇ ਵੈੱਬ ਸੀਰੀਜ਼ ‘ਪੰਚਾਇਤ’ ਨੂੰ ਸਭ ਤੋਂ ਵੱਧ ਐਵਾਰਡ ਮਿਲੇ। ਆਓ ਜਾਣਦੇ ਹਾਂ ਕਿਸ ਨੂੰ ਕਿਹੜਾ ਅਵਾਰਡ ਮਿਲਿਆ ਹੈ।
ਬੈਸਟ ਫਿਲਮ
‘ਅਮਰ ਸਿੰਘ ਚਮਕੀਲਾ’ ਨੂੰ ਸਰਵੋਤਮ ਫਿਲਮ ਦਾ ਐਵਾਰਡ ਦਿੱਤਾ ਗਿਆ। ਪੰਜਾਬੀ ਗਾਇਕ ‘ਤੇ ਆਧਾਰਿਤ ਬਾਇਓਪਿਕ ‘ਚ ਦਿਲਜੀਤ ਦੋਸਾਂਝ ਨੇ ਕੰਮ ਕੀਤਾ ਹੈ।
ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ(ਪੁਰਸ਼)
ਅਦਾਕਾਰ ਵਿਕਰਾਂਤ ਮੈਸੀ ਨੂੰ ਨੈੱਟਫਲਿਕਸ ਦੀ ਫਿਲਮ ‘ਸੈਕਟਰ 36’ ਲਈ ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਪੁਰਸ਼) ਪੁਰਸਕਾਰ ਮਿਲਿਆ।
ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਮਹਿਲਾ)
ਕ੍ਰਿਤੀ ਸੈਨਨ ਨੂੰ ਨੈੱਟਫਲਿਕਸ ਦੀ ਰਹੱਸਮਈ ਥ੍ਰਿਲਰ ‘ਦੋ ਪੱਤੀ’ ਲਈ ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਮਹਿਲਾ) ਦਾ ਪੁਰਸਕਾਰ ਮਿਲਿਆ।
ਬੈਸਟ ਨਿਰਦੇਸ਼ਕ
ਨਿਰਦੇਸ਼ਕ ਇਮਤਿਆਜ਼ ਅਲੀ ਨੂੰ ‘ਅਮਰ ਸਿੰਘ ਚਮਕੀਲਾ’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।
ਬੈਸਟ ਸਟੋਰੀ (ਆਰਿਜਨਲ)
ਕਨਿਕਾ ਢਿੱਲੋਂ ਨੇ ‘ਦੋ ਪੱਤੀ’ ਲਈ ਸਰਵੋਤਮ ਸਟੋਰੀ (ਆਰਿਜਨਲ) ਦਾ ਪੁਰਸਕਾਰ ਜਿੱਤਿਆ।
ਬੈਸਟ ਸਪੋਰਟਿੰਗ ਐਕਟਰ (ਪੁਰਸ਼)
ਵਿਕਰਾਂਤ ਮੈਸੀ ਦੇ ਸਹਿ-ਕਲਾਕਾਰ ਦੀਪਕ ਡੋਬਰੀਆਲ ਨੇ ‘ਸੈਕਟਰ 36’ ਲਈ ਸਰਵੋਤਮ ਸਪੋਰਟਿੰਗ ਐਕਟਰ (ਪੁਰਸ਼) ਦਾ ਪੁਰਸਕਾਰ ਜਿੱਤਿਆ।
ਬੈਸਟ ਸਪੋਰਟਿੰਗ ਅਦਾਕਾਰਾ (ਮਹਿਲਾ)
ਅਦਾਕਾਰਾ ਅਨੁਪ੍ਰਿਆ ਗੋਇਨਕਾ ਨੂੰ ‘ਬਰਲਿਨ’ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬੈਸਟ ਸਪੋਰਟਿੰਗ ਅਦਾਕਾਰਾ (ਮਹਿਲਾ) ਦਾ ਪੁਰਸਕਾਰ ਦਿੱਤਾ ਗਿਆ।
ਵੈੱਬ ਸੀਰੀਜ਼ ਦੇ ਹਿੱਸੇ ਵਿੱਚ ਕਿਸ ਨੂੰ ਕੀ ਮਿਲਿਆ
ਬੈਸਟ ਸੀਰੀਜ਼ ਅਵਾਰਡ
‘ਪੰਚਾਇਤ 3’ ਨੂੰ ਵੈੱਬ ਸੀਰੀਜ਼ ਦੇ ਹਿੱਸੇ ਵਿੱਚ ਸਰਵੋਤਮ ਸੀਰੀਜ਼ ਦਾ ਪੁਰਸਕਾਰ ਮਿਲਿਆ।
ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਪੁਰਸ਼)
ਅਦਾਕਾਰ ਜਤਿੰਦਰ ਕੁਮਾਰ ਨੇ ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਪੁਰਸ਼) ਦਾ ਪੁਰਸਕਾਰ ਜਿੱਤਿਆ।
ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਮਹਿਲਾ)
ਅਦਾਕਾਰਾ ‘ਸ਼੍ਰੇਆ ਚੌਧਰੀ’ ਨੂੰ ‘ਬੰਦਿਸ਼ ਬੈਂਡਿਟਸ’ ਦੇ ਸੀਜ਼ਨ 2 ਲਈ ਬੈਸਟ ਪਰਫਾਰਮੈਂਸ ਇਨ ਲੀਡਿੰਗ ਰੋਲ (ਮਹਿਲਾ) ਦਾ ਪੁਰਸਕਾਰ ਮਿਲਿਆ।
ਬੈਸਟ ਸਪੋਰਟਿੰਗ ਐਕਟਰ (ਪੁਰਸ਼)
‘ਪੰਚਾਇਤ’ ਵਿੱਚ ਪ੍ਰਹਿਲਾਦ ਚਾ ਦਾ ਕਿਰਦਾਰ ਨਿਭਾਉਣ ਵਾਲੇ ਫੈਜ਼ਲ ਮਲਿਕ ਨੂੰ ਬੈਸਟ ਸਪੋਰਟਿੰਗ ਐਕਟਰ (ਪੁਰਸ਼) ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਬੈਸਟ ਪ੍ਰਫਾਰਮੈਂਸ ਇਨ ਸਪੋਰਟਿੰਗ ਰੋਲ (ਮਹਿਲਾ)
ਅਭਿਨੇਤਰੀ ਸੰਜੀਦਾ ਸ਼ੇਖ ਨੂੰ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਓਟੀਟੀ ਲੜੀ ‘ਹੀਰਾਮੰਡੀ: ਦ ਡਾਇਮੰਡ ਬਾਜ਼ਾਰ’ ਵਿੱਚ ਉਸ ਦੇ ਪ੍ਰਦਰਸ਼ਨ ਲਈ ਇੱਕ ਸਹਾਇਕ ਭੂਮਿਕਾ (ਮਹਿਲਾ) ਵਿੱਚ ਸਰਵੋਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
ਬੈਸਟ ਸਟੋਰੀ (ਆਰਿਜਨਲ)
ਸੀਰੀਜ਼ ਸੈਗਮੇਂਟ ਵਿੱਚ ਬੈਸਟ ਸਟੋਰੀ (ਆਰਿਜਨਲ) ਦਾ ਪੁਰਸਕਾਰ ‘ਕੋਟਾ ਫੈਕਟਰੀ’ ਸੀਜ਼ਨ 3 ਨੂੰ ਦਿੱਤਾ ਗਿਆ।
ਬੈਸਟ ਰਿਐਲਿਟੀ ਸ਼ੋਅ
‘ਫੈਬੂਲਸ ਲਾਈਵਜ਼ ਵਰਸੇਜ ਬਾਲੀਵੁੱਡ ਵਾਈਵਜ਼’ ਨੂੰ ਬੈਸਟ ਰਿਐਲਿਟੀ ਸ਼ੋਅ ਦਾ ਐਵਾਰਡ ਮਿਲਿਆ ਹੈ।
ਬੈਸਟ ਦਸਤਾਵੇਜ਼ੀ
‘ਯੋ ਯੋ ਹਨੀ ਸਿੰਘ: ਫੇਮਸ’ ਨੇ ਸਰਵੋਤਮ ਦਸਤਾਵੇਜ਼ੀ ਦਾ ਪੁਰਸਕਾਰ ਜਿੱਤਿਆ ਹੈ।
ਬੈਸਟ ਟਾਈਟਲ ਟਰੈਕ
ਸੰਗੀਤਕਾਰ ਅਨੁਰਾਗ ਸੈਕੀਆ ਨੂੰ ‘ਮਿਸਮੈਚਡ’ ਤੋਂ ‘ਇਸ਼ਕ ਹੈ’ ਲਈ ਸਰਵੋਤਮ ਟਾਈਟਲ ਟਰੈਕ ਦਾ ਐਵਾਰਡ ਮਿਲਿਆ।
ਬੈਸਟ ਨਿਰਦੇਸ਼ਕ
ਦੀਪਕ ਕੁਮਾਰ ਮਿਸ਼ਰਾ ਨੂੰ ‘ਪੰਚਾਇਤ 3’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
