ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਨੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ‘ਤੇ ਆਪਣੀ ਚੁੱਪੀ ਤੋੜੀ ਹੈ। ਉਸ ਨੇ ਕਿਹਾ ਕਿ ਪੀਐੱਮ ਮੋਦੀ ਲਈ ਸਭ ਬਰਾਬਰ ਹਨ, ਇਸੇ ਲਈ ਉਹ ਦਿਲਜੀਤ ਨੂੰ ਮਿਲੇ। ਹਾਲਾਂਕਿ ਇਸ ਦੌਰਾਨ ਕੰਗਨਾ ਨੇ ਇਕ ਵਾਰ ਫਿਰ ਦਿਲਜੀਤ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਹ ਹਿੰਸਾ ਕਰਨ ਵਾਲਿਆਂ ਦਾ ਬਚਾਅ ਕਰਨ ‘ਚ ਸਭ ਤੋਂ ਅੱਗੇ ਸੀ।
ਇੱਕ ਪੋਡਕਾਸਟ ‘ਚ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਨੇ ਪੀਐੱਮ ਮੋਦੀ ਨੂੰ ਅਜੇ ਤੱਕ ਨਾ ਮਿਲਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਵੀ ਨਿਰਾਸ਼ਾਜਨਕ ਜਾਂ ਸ਼ਰਮਨਾਕ ਨਹੀਂ ਹੈ। ਐਂਕਰ ਨੇ ਕੰਗਨਾ ਨੂੰ ਪੁੱਛਿਆ ਕਿ ‘ਅਜੇ ਦਿਲਜੀਤ ਦੀ ਵੀਡੀਓ ਆਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਹੈ।’ ਇਸ ‘ਤੇ ਅਦਾਕਾਰਾ ਨੇ ਜਵਾਬ ਦਿੱਤਾ, ‘ਕਿਸਾਨ ਅੰਦੋਲਨ ਜੋ ਹਾਈਜੈਕ ਹੋਇਆ ਸੀ ਅਤੇ ਉਥੇ ਜੋ ਹੁੜਦੰਗ ਮਚਾ ਰਹੇ ਸਨ, ਉਨ੍ਹਾਂ ਨੂੰ ਡਿਫੈਂਡ ਕਰਨ ਲਈ ਦਿਲਜੀਤ ਸਭ ਤੋਂ ਅੱਗੇ ਸੀ। ਪੀ.ਐੱਮ. ਦਿਲਜੀਤ ਨੂੰ ਮਿਲੇ, ਕਿਉਂਕਿ ਉਹ ਉਨ੍ਹਾਂ ਦੀ ਜਨਤਾ ਹੈ ਅਤੇ ਉਨ੍ਹਾਂ ਲਈ ਸਭ ਬਰਾਬਰ ਹਨ।’
ਇੰਟਰਵਿਊ ਦੌਰਾਨ ਐਂਕਰ ਨੇ ਸਵਾਲ ਕੀਤਾ ਕਿ ਜੇ ਪੀਐਮ ਮੋਦੀ ਨੇ ਕੰਗਨਾ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਹੈ ਤਾਂ ਕੀ ਇਹ ਸ਼ਰਮਿੰਦਾ ਕਰਨ ਵਾਲਾ ਹੈ ਉਨ੍ਹਾਂ ਦੇ ਲਈ? ਇਸ ‘ਤੇ ਕੰਗਨਾ ਨੇ ਕਿਹਾ ਕਿ ਇਸ ਵਿਚ ਸ਼ਰਮਿੰਦਗੀ ਦੀ ਕੀ ਗੱਲ ਹੈ। ਮੈਨੂੰ ਇਸ ਵਿਚ ਇੰਬੈਰਿਸ ਨਹੀਂ ਲੱਗਦਾ ਕਿ ਪੀ.ਐੱਮ. ਮੈਨੂੰ ਨਹੀਂ ਮਿਲ ਰਹੇ ਅਤੇ ਦਿਲਜੀਤ ਨੂੰ ਮਿਲ ਰਹੇ। ਕੰਗਨਾ ਰਣੌਤ ਨੇ ਇੰਟਰਵਿਊ ਵਿਚ ਇੱਕ ਵਾਰ ਫਿਰ ਤੋਂ ਦੱਸਿਆ ਕਿ ਉਨ੍ਹਾਂ ਦੀ ਅਤੇ ਪੀ.ਐੱਮ. ਮੋਦੀ ਦੀ ਕਦੇ ਆਮਣੇ-ਸਾਹਮਣੇ ਮੁਲਾਕਾਤ ਨਹੀਂ ਹੋਈ ਹੈ। ਬਸ ਨਸਮਤੇ ਅਤੇ ਹੈਲੋ ਤੱਕ ਦੀ ਹੀ ਗੱਲ ਹੋਈ ਹੈ। ਕੰਗਨਾ ਨੇ ਕਿਹਾ ਕਿ ‘ਮਨੋਜ ਮੁੰਤਸ਼ਿਰ ਸਣੇ ਇੰਡਸਟਰੀ ਵਿਚ ਕਈ ਲੋਕਾਂ ਨੇ ਦੱਸਿਆ ਕਿ ਉਹ ਕਾਫੀ ਦੇਰ ਤੱਕ ਪੀ.ਐੱਮ. ਤੋਂ ਮਿਲੇ ਅਤੇ ਗੱਲ ਹੋਈ। ਮੈਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਪੀ.ਐੱਮ. ਇੰਨਾ ਜ਼ਿਆਦਾ ਸਮਾਂ ਦਿੰਦੇ ਹਨ ਤਾਂ ਮੈਂ ਵੀ ਉਨ੍ਹਾਂ ਤੋਂ ਕਦੇ ਗਾਈਡੈਂਸ ਲੈਣਾ ਚਾਹਾਂਗੀ, ਇਸ ਲਈ ਮਿਲਣ ਦੀ ਰਿਕਵੈਸਟ ਕੀਤੀ ਸੀ, ਪਰ ਅਜਿਹਾ ਨਹੀਂ ਹੈ ਕਿ ਮੈਂ ਨਹੀਂ ਮਿਲਣ ਤੋਂ ਨਿਰਾਸ਼ ਜਾਂ ਸ਼ਰਮਿੰਦਰ ਹਾਂ।’
ਇਹ ਵੀ ਪੜ੍ਹੋ : ਆਸਟ੍ਰੇਲੀਆ ਤੋਂ ਹਾਰ ਮਗਰੋਂ BCCI ਸਖ਼ਤ, ਟੀਮ ਇੰਡੀਆ ਲਈ ਲਾਗੂ ਕੀਤੇ 10 ਨਿਯਮ, ਨਾ ਮੰਨੇ ਤਾਂ ਲੱਗ ਸਕਦੈ ਬੈਨ!
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਵਿੱਚ ਰਹਿ ਕੇ ਕਈ ਕੰਸਰਟ ਕੀਤੇ ਸਨ। ਉਸ ਦੇ ਸੰਗੀਤ ਸਮਾਰੋਹ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਗਏ ਸਨ, ਜੋ ਸਮੇਂ-ਸਮੇਂ ‘ਤੇ ਵਿਵਾਦਾਂ ਨੂੰ ਜਨਮ ਦਿੰਦੇ ਸਨ। ਇਸ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ‘ਚ ਦਿਲਜੀਤ ਨੇ ਪੀਐੱਮ ਮੋਦੀ ਨਾਲ ਵੀ ਮੁਲਾਕਾਤ ਕੀਤੀ, ਜਿੱਥੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਤਾਰੀਫ ਕੀਤੀ। ਇਸ ਮੁਲਾਕਾਤ ਤੋਂ ਕਈ ਲੋਕ ਹੈਰਾਨ ਰਹਿ ਗਏ। ਮੁਲਾਕਾਤ ਦੇ ਯਾਦਗਾਰੀ ਪਲਾਂ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, “ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ। ਉਹ ਸੱਚਮੁੱਚ ਬਹੁਮੁਖੀ, ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਕੁਝ ਰਾਹੀਂ ਜੁੜੇ।”
ਵੀਡੀਓ ਲਈ ਕਲਿੱਕ ਕਰੋ -:
