ਬਾਲੀਵੁੱਡ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ‘ਕਾਂਟਾ ਲਗਾ’ ਗਾਣੇ ਨਾਲ ਸੁਰਖੀਆਂ ਵਿੱਚ ਆਉਣ ਵਾਲੀ ਸ਼ੇਫਾਲੀ ਜਰੀਵਾਲਾ ਨੂੰ ‘ਬਿੱਗ ਬੌਸ 13’ ਵਿੱਚ ਵੀ ਦੇਖਿਆ ਗਿਆ ਸੀ। ਸ਼ੁੱਕਰਵਾਰ ਦੇਰ ਰਾਤ ਸ਼ੇਫਾਲੀ ਜਰੀਵਾਲਾ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਧੇਰੀ ਲੋਖੰਡਵਾਲਾ ਇਲਾਕੇ ਦੇ ਬੇਲੇਵਿਊ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੇਫਾਲੀ ਜਰੀਵਾਲਾ ਦਾ ਜਨਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਹੋਇਆ ਸੀ ਅਤੇ ਉਹ ਫਿਲਮ ਜਗਤ ਦੀ ਇੱਕ ਮਸ਼ਹੂਰ ਅਦਾਕਾਰਾ-ਡਾਂਸਰ ਸੀ। ਸ਼ੇਫਾਲੀ ਨੂੰ ਸਾਲ 2002 ਵਿੱਚ ਆਏ ‘ਕਾਂਟਾ ਲਗਾ’ ਗਾਣੇ ਦੇ ਰੀਮਿਕਸ ਵੀਡੀਓ ਤੋਂ ਪ੍ਰਸਿੱਧੀ ਮਿਲੀ ਅਤੇ ਰਾਤੋ-ਰਾਤ ਸਟਾਰ ਬਣ ਗਈ। ਇਸ ਗਾਣੇ ਦੀ ਪ੍ਰਸਿੱਧੀ ਤੋਂ ਬਾਅਦ, ਉਹ ‘ਕਾਂਟਾ ਲਗਾ ਗਰਲ’ ਵਜੋਂ ਵੀ ਜਾਣੀ ਜਾਂਦੀ ਸੀ। ਸ਼ੇਫਾਲੀ ਨੇ ਬਿੱਗ ਬੌਸ 13 ਵਿੱਚ ਇੱਕ ਮੁਕਾਬਲੇਬਾਜ਼ ਵਜੋਂ ਹਿੱਸਾ ਲਿਆ ਅਤੇ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਵੀ ਕੀਤਾ। ਸ਼ੇਫਾਲੀ ਦੀ ਮੌਤ ਦੀ ਖ਼ਬਰ ਕਾਰਨ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਸੈਲੇਬਸ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਰਿਪੋਰਟ ਮੁਤਾਬਕ ਸ਼ੈਫਾਲੀ ਨੂੰ ਉਸ ਦੇ ਪਤੀ ਅਤੇ ਤਿੰਨ ਹੋਰ ਲੋਕਾਂ ਨੇ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਪਹੁੰਚਾਇਆ। ਤੁਰੰਤ ਡਾਕਟਰੀ ਸਹਾਇਤਾ ਦੇ ਬਾਵਜੂਦ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਸਪਤਾਲ ਦੀ ਰਿਸੈਪਸ਼ਨਿਸਟ ਨੇ ਸ਼ੈਫਾਲੀ ਦੀ ਮੌਤ ਦੀ ਪੁਸ਼ਟੀ ਕੀਤੀ। ਇਹ ਵੀ ਦੱਸਿਆ ਕਿ ਸ਼ੈਫਾਲੀ ਨੂੰ ਬਾਅਦ ਵਿੱਚ ਕਿਸੇ ਹੋਰ ਹਸਪਤਾਲ (ਕੂਪਰ) ਲਿਜਾਇਆ ਗਿਆ।
ਸ਼ੇਫਾਲੀ ਦੇ ਪਤੀ ਪਰਾਗ ਤਿਆਗੀ ਦਾ ਹਸਪਤਾਲ ਤੋਂ ਬਾਹਰ ਆਉਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਾਰ ਦੀ ਅਗਲੀ ਸੀਟ ‘ਤੇ ਬੈਠਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ, ਅਦਾਕਾਰ ਦੇ ਚਿਹਰੇ ‘ਤੇ ਆਪਣੀ ਪਤਨੀ ਸ਼ੇਫਾਲੀ ਜਰੀਵਾਲਾ ਨੂੰ ਗੁਆਉਣ ਦਾ ਦੁੱਖ ਸਾਫ਼ ਦਿਖਾਈ ਦੇ ਰਿਹਾ ਸੀ। ਜਦੋਂ ਪਾਪਰਾਜ਼ੀ ਨੇ ਉਸ ਨੂੰ ਕਾਰ ਦੇ ਬਾਹਰੋਂ ਕੈਪਚਰ ਦੀ ਕੋਸ਼ਿਸ਼ ਕੀਤੀ, ਤਾਂ ਉਹ ਆਪਣੀਆਂ ਨਮ ਅੱਖਾਂ ਨੂੰ ਆਪਣੇ ਕੰਬਦੇ ਹੱਥਾਂ ਨਾਲ ਲੁਕਾਉਂਦੇ ਹੋਏ ਦਿਖਾਈ ਦਿੱਤਾ।
ਸ਼ੇਫਾਲੀ ਜਰੀਵਾਲਾ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਕਈ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਅਦਾਕਾਰਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸ਼ੈਫਾਲੀ ਦੀ ਸਿਰਫ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਬਾਰੇ ਸੁਣ ਕੇ ਮਸ਼ਹੂਰ ਹਸਤੀਆਂ ਵੀ ਹੈਰਾਨ ਹਨ। ਅਲੀ ਗੋਨੀ, ਮੀਕਾ ਸਿੰਘ, ਰਾਜੀਵ ਅਦਤੀਆ, ਕਾਮਿਆ ਪੰਜਾਬੀ ਵਰਗੇ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: