ਫਿਲਮ ‘Stree 2’ ਦੇ ਬਾਅਦ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸ਼ਰਧਾ ਨੇ ਇੰਸਟਾਗ੍ਰਾਮ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਖੁਦ ਨੂੰ ਪਲੇਟਫਾਰਮ ‘ਤੇ ਤੀਜੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਭਾਰਤੀ ਦੇ ਸਥਾਨ ‘ਤੇ ਪਹੁੰਚਾ ਦਿੱਤਾ ਹੈ। ਇਸ ਕਾਮਯਾਬੀ ਦੇ ਨਾਲ ਉਹ ਸਿਰਫ ਭਾਰਤੀ ਆਈਕਨ ਵਿਰਾਟ ਕੋਹਲੀ ਤੇ ਪ੍ਰਿਅੰਕਾ ਚੋਪੜਾ ਤੋਂ ਪਿੱਛੇ ਹੈ।

Shraddha Kapoor Surpasses PM Modi
ਸ਼ਰਧਾ ਕਪੂਰ ਦੇ ਇੰਸਟਾਗ੍ਰਾਮ ‘ਤੇ 91.4 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ। ਇਸ ਤੋਂ ਬਾਅਦ ਉਹ ਪੀਐਮ ਮੋਦੀ ਤੋਂ ਥੋੜ੍ਹੀ ਅੱਗੇ ਨਿਕਲ ਗਈ ਹੈ। ਪੀਐੱਮ ਮੋਦੀ ਦੇ ਇੰਸਟਾਗ੍ਰਾਮ ‘ਤੇ 91.3 ਮਿਲੀਅਨ ਫਾਲੋਅਰਜ਼ ਹਨ । ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਨੇ 101.2 ਮਿਲੀਅਨ ਫਾਲੋਅਰਜ਼ ਦੇ ਨਾਲ X (ਪਹਿਲਾਂ ਟਵਿੱਟਰ) ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਦੇ ਤੌਰ ‘ਤੇ ਆਪਣੀ ਸਥਿਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ।

Shraddha Kapoor Surpasses PM Modi
ਦੱਸ ਦੇਈਏ ਕਿ ਇੰਸਟਾਗ੍ਰਾਮ ‘ਤੇ ਕ੍ਰਿਕਟਰ ਵਿਰਾਟ ਕੋਹਲੀ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਹਸਤੀ ਹਨ। ਜਿਨ੍ਹਾਂ ਦੇ 271 ਮਿਲੀਅਨ ਫਾਲੋਅਰਜ਼ ਹਨ। ਉੱਥੇ ਹੀ ਦੂਜੇ ਨੰਬਰ ‘ਤੇ ਪ੍ਰਿਅੰਕਾ ਚੋਪੜਾ ਹਨ, ਜਿਨ੍ਹਾਂ ਦੇ ਇੰਸਟਾਗ੍ਰਾਮ ‘ਤੇ 91.8 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਬਾਅਦ ਹੁਣ ਤੀਜੇ ਨੰਬਰ ‘ਤੇ ਸ਼ਰਧਾ ਕਪੂਰ ਹਨ , ਜਿਨ੍ਹਾਂ ਨੇ 91.4 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: