ਭਾਰਤੀ ਖਾਣ-ਪੀਣ ਮਸਾਲਿਆਂ ਬਿਨਾਂ ਅਧੂਰਾ ਹੈ। ਹਰ ਭਾਰਤੀ ਰਸੋਈ ਵਿਚ ਬਹੁਤ ਸਾਰੇ ਮਸਾਲੇ ਮਿਲ ਜਾਣਗੇ ਜਿਨ੍ਹਾਂ ਵਿਚੋਂ ਹਰ ਇਕ ਦੀ ਆਪਣੀ ਰੰਗਤ ਤੇ ਖੁਸ਼ਬੂ ਹੈ। ਇਹ ਸਿਰਫ ਖਾਣ ਦਾ ਜਾਇਕਾ ਹੀ ਨਹੀਂ ਵਧਾਉਂਦੇ ਸਗੋਂ ਸਿਹਤ ਲਈ ਵੀ ਇਨ੍ਹਾਂ ਦੇ ਕਾਫੀ ਫਾਇਦੇ ਹੁੰਦੇ ਹਨ। ਹਲਦੀ, ਜੀਰਾ, ਦਾਲਚੀਨੀ, ਮੇਥੀ ਦਾਣਾ, ਧਨੀਆ, ਇਲਾਇਚੀ, ਸਰ੍ਹੋਂ, ਤੇਜਪੱਤਾ ਵਰਗੇ ਕਈ ਮਸਾਲੇ ਹਨ ਜਿਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਐਂਟੀ ਆਕਸੀਡੈਂਟ, ਐਂਟੀ ਮਾਈਕ੍ਰੋਬੀਅਲ ਤੇ ਐਂਟੀ ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਆਯੁਰਵੇਦ ਵਿਚ ਤਾਂ ਕਈ ਮਸਾਲਿਆਂ ਨੂੰ ਦਵਾਈ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ ਹੈ। ਤੁਸੀਂ ਆਪਣੀ ਡਾਇਟ ਵਿਚ ਕੁਝ ਅਜਿਹੇ ਮਸਾਲੇ ਸ਼ਾਮਲ ਕਰ ਸਕਦੇ ਹੋ ਜੋ ਨਾ ਸਿਰਫ ਤੁਹਾਡੇ ਖਾਣੇ ਦਾ ਸੁਆਦ ਵਧਾਉਣਗੇ ਸਗੋਂ ਤੁਹਾਡੀ ਸਿਹਤ ਦਾ ਵੀ ਪੂਰਾ ਧਿਆਨ ਰੱਖਣਗੇ।
ਹਲਦੀ ਦਾ ਕਰੋ ਇਸਤੇਮਾਲ
ਰੋਜ਼ ਦੇ ਖਾਣੇ ਵਿਚ ਤੁਹਾਨੂੰ ਹਲਦੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਦਰਅਸਲ ਹਲਦੀ ਵਿਚ ਕਰਕਿਊਮਿਨ ਨਾਂ ਦਾ ਕੰਪਾਊਂਡ ਮੌਜੂਦ ਹੁੰਦਾ ਹੈ ਜਿਸ ਵਿਚ ਭਰਪੂਰ ਮਾਤਰਾ ਵਿਚ ਐਂਟੀ ਆਕਸੀਡੈਂਟ ਤੇ ਐਂਟੀ ਇਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਦਾ ਰੋਜ਼ਾਨਾ ਸੇਵਨ ਡਾਇਬਟੀਜ਼, ਦਿਲ ਦੇ ਰੋਗਾਂ ਸਬੰਧੀ ਸਮੱਸਿਆਵਾਂ ਤੇ ਕੈਂਸਰ ਵਰਗੀ ਖਤਰਨਾਕ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ਵਿਚ ਮਦਦਗਾਰ ਹੋ ਸਕਦਾ ਹੈ। ਤੁਸੀਂ ਹਲਦੀ ਨੂੰ ਸਬਜ਼ੀਆਂ, ਸੂਪ ਤੇ ਇਥੋਂ ਤੱਕ ਕਿ ਦੁੱਧ ਵਿਚ ਪਾ ਕੇ ਆਪਣੀ ਡਾਇਟ ਵਿਚ ਸ਼ਾਮਲ ਕਰ ਸਕਦੇ ਹੋ।
ਧਨੀਆ ਵੀ ਕਰੋ ਕੁਕਿੰਗ ਵਿਚ ਸ਼ਾਮਲ
ਆਪਣੀ ਰੋਜ਼ਾਨਾ ਦੀ ਕੁਕਿੰਗ ਵਿਚ ਤੁਸੀਂ ਦੋ ਤਰ੍ਹਾਂ ਦੇ ਧਨੀਏ ਦਾ ਇਸਤੇਮਾਲ ਕਰ ਸਕਦੇ ਹੋ। ਜਾਂ ਤਾਂ ਫ੍ਰੈਸ਼ ਹਰੀ ਧਨੀਆ ਪੱਤੀ ਇਸਤੇਮਾਲ ਕਰੋ ਜਾਂ ਫਿਰ ਧਨੀਆ ਪਾਊਡਰ ਤੇ ਸਾਬੁਤ ਧਨੀਏ ਦੇ ਬੀਜ ਵੀ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ। ਖਾਣੇ ਦਾ ਸੁਆਦ ਵਧਾਉਣ ਤੋਂ ਇਲਾਵਾ ਇਹ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹਨ। ਧਨੀਏ ਵਿਚ ਚੰਗੀ ਮਾਤਰਾ ਵਿਚ ਫਾਈਬਰ, ਆਇਰਨ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪਾਚਣ ਨੂੰ ਸਹੀ ਰੱਖਣ, ਕੋਲੈਸਟ੍ਰੋਲ ਲੈਵਲ ਮੈਨੇਜ ਰੱਖਣ ਤੇ ਇਥੋਂ ਤੱਕ ਕਿ ਡਾਇਬਟੀਜ ਵਿਚ ਵੀ ਕਾਫੀ ਫਾਇਦਾ ਕਰਦੇ ਹਨ।
ਜੀਰੇ ਦਾ ਲਗਾਓ ਤੜਕਾ
ਰੋਜ਼ਾਨਾ ਦੇ ਖਾਣੇ ਵਿਚ ਤੁਹਾਨੂੰ ਜੀਰੇ ਦਾ ਇਸਤੇਮਾਲ ਵੀ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਆਪਣੀ ਸਬਜ਼ੀ ਜਾਂ ਦਾਲ ਵਿਚ ਜੀਰੇ ਦਾ ਤੜਕਾ ਲਗਾ ਸਕਦੇ ਹੋ। ਦੂਜੇ ਪਾਸੇ ਜੀਰਾ ਪਾਊਡਰ ਨੂੰ ਵੀ ਸਲਾਦ ਜਾਂ ਡ੍ਰਿੰਕਸ ਵਿਚ ਛਿੜਕ ਕੇ ਆਪਣੀ ਡਾਇਟ ਵਿਚ ਸ਼ਾਮਲ ਕਰ ਸਕਦੇ ਹੋ। ਜੀਰੇ ਵਿਚ ਭਰਪੂਰ ਮਾਤਰਾ ਵਿਚ ਐਂਟੀ ਆਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਡਾਇਜੈਸ਼ਨ ਸਹੀ ਕਰਨ ਤੋਂ ਲੈ ਕੇ ਇਮਊਨਿਟੀ ਬੂਸਟ ਕਰਨ ਤੇ ਭਾਰ ਘਟਾਉਣ ਵਿਚ ਮਦਦ ਕਰਦੇ ਹਨ।
ਖਾਣੇ ਵਿਚ ਕਰੋ ਅਦਰਕ ਦੀ ਵਰਤੋਂ
ਸਬਜ਼ੀ ਹੋਵੇ ਜਾਂ ਦਾਲ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਡਿਸ਼ਾਂ ਬਣਾਉਣ ਵਿਚ ਅਦਰਕ ਦੀ ਵਰਤੋਂ ਕਰੋ। ਇਹ ਨਾ ਸਿਰਫ ਖਾਣੇ ਦੇ ਟੇਸਟ ਨੂੰ ਵਧਾਏਗਾ ਸਗੋਂ ਉਸ ਨੂੰ ਹੋਰ ਸਿਹਤਮੰਦ ਵੀ ਬਣਾ ਦੇਵੇਗਾ। ਅਦਰਕ ਵਿਚ ਐਂਟੀ ਇੰਫਲੇਮੇਟਰੀ ਤੇ ਐਂਟੀ ਮਾਈਕ੍ਰੋਬੀਅਲ ਗੁਣ ਹੁੰਦੇ ਹਨ। ਇਹ ਪਾਚਣ ਵਿਚ ਸੁਧਾਰ ਕਰਨ ਦੇ ਨਾਲ-ਨਾਲ ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਦਿਵਾਉਣ ਵਿਚ ਮਦਦ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
