ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਘਰ ਦਾ ਖਾਣਾ ਖਾ ਕੇ ਵੀ ਬੀਮਾਰ ਰਹਿੰਦੇ ਹਨ ਤੇ ਉਨ੍ਹਾਂ ਨੂੰ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਵਰਗੀਆਂ ਬੀਮਾਰੀਆਂ ਘੇਰੇ ਰਹਿੰਦੀਆਂ ਹਨ ਜਿਸ ਦਾ ਕਾਰਨ ਹੈ ਉਨ੍ਹਾਂ ਦਾ ਖਾਣਾ ਪਕਾਉਣ ਤੇ ਖਾਣ ਦਾ ਗਲਤ ਤਰੀਕਾ ਜਿਸ ਦੀ ਵਜ੍ਹਾ ਤੋਂ ਉਹ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਹੈਲਦੀ ਰਹੋ ਤਾਂ ਘਰ ਵਿਚ ਬਣ ਰਹੇ ਖਾਣੇ ਨੂੰ ਪਕਾਉਂਦੇ ਤੇ ਖਾਂਦੇ ਸਮੇਂ ਇਨ੍ਹਾਂ ਗਲਤੀਆਂ ਨੂੰ ਨਾ ਦੁਹਰਾਓ।
ਘਿਓ ਜਾਂ ਤੇਲ ਦੀ ਵੱਧ ਵਰਤੋਂ
ਖਾਣਾ ਬਣਾਉਣ ਲਈ ਘਿਓ ਚੰਗਾ ਹੁੰਦਾ ਹੈ ਪਰ ਇਸ ਦਾ ਇਸਤੇਮਾਲ ਵੀ ਸੀਮਤ ਮਾਤਰਾ ਵਿਚ ਹੋਣਾ ਚਾਹੀਦਾ ਹੈ। ਸਿਹਤਮੰਦ ਹੋਣ ਦੇ ਨਾਂ ‘ਤੇ ਜੇਕਰ ਤੁਸੀਂ ਵੱਧ ਘੀ ਪਾ ਕੇ ਖਾਣਾ ਪਕਾਓਗੇ ਜਾਂ ਫਿਰ ਡੀਪ ਫਰਾਈ ਕਰਨ ਲਈ ਘਿਓ ਇਸਤੇਮਾਲ ਕਰੋਗੇ ਤਾਂ ਕੈਲੋਰੀ ਵਧੇਗੀ ਜੋ ਨਸਾਂ ਨੂੰ ਬਲਾਕ ਕਰਨ ਦਾ ਕੰਮ ਕਰੇਗੀ। ਡੀਪ ਫਰਾਈ ਕਰਨ ਦੀ ਵਜ੍ਹਾ ਤੋਂ ਹੈਲਦੀ ਫੂਡ ਦੇ ਨਿਊਟ੍ਰੀਸ਼ੀਅਨ ਖਤਮ ਹੋਣ ਲੱਗਦੇ ਹਨ ਤੇ ਸਰੀਰ ਵਿਚ ਕੋਲੈਸਟ੍ਰਾਲ ਲੈਵਲ ਵਧਣ ਲੱਗਦਾ ਹੈ।
ਬਹੁਤ ਜ਼ਿਆਦਾ ਆਚਾਰ ਖਾਣਾ
ਘਰ ਵਿਚ ਬਣਿਆ ਆਚਾਰ ਵੀ ਅਨਹੈਲਦੀ ਹੋ ਸਕਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਤੇਲ, ਮਿਰਚ ਤੇ ਨਮਕ ਦੇ ਨਾਲ ਪ੍ਰਿਜਰਵੇਟਿਵ ਪਾ ਕੇ ਘਰ ਵਿਚ ਹੀ ਆਚਾਰ ਤਿਆਰ ਕਰ ਰਹੇ ਹੋ। ਤਾਂ ਅਜਿਹਾ ਆਚਾਰ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੈ। ਇਹ ਸਰੀਰ ਵਿਚ ਸੋਡੀਅਮ ਦੀ ਮਾਤਾਰ ਵਧਾਏਗਾ ਤੇ ਨਾਲ ਹੀ ਬਲਾਟਿੰਗ ਤੇ ਹਾਈਪਰਟੈਂਸ਼ਨ ਦਾ ਰਿਸਕ ਵੀ ਵਧਾ ਦੇਵੇਗਾ।
ਡੇਅਰੀ ਪ੍ਰੋਡਕਟ ਨਾਲ ਖੱਟੀਆਂ ਚੀਜ਼ਾਂ ਖਾਣਾ
ਦੁੱਧ ਜਾਂ ਦਹੀਂ ਨੂੰ ਨਮਕ, ਖੱਟਾ ਜਾਂ ਮਸਾਲੇਦਾਰ ਚੀਜ਼ਾਂ ਦੇ ਨਾਲ ਮਿਲਾ ਕੇ ਪਕਾ ਰਹੇ ਹੋ ਜਾਂ ਖੱਟੇ ਫਲ ਵਿਚ ਦੁੱਧ ਪਾ ਰਹੇ ਹੋ ਤਾਂ ਆਯੁਰਵੇਦ ਤੇ ਸਾਇੰਸ ਮੁਤਾਬਕ ਇਹ ਦੋਵੇਂ ਤੁਹਾਡੇ ਲਈ ਖਤਰਨਾਕ ਹੈ। ਇਸ ਤਰ੍ਹਾਂ ਦਾ ਭੋਜਨ ਸਰੀਰ ਵਿਚ ਵਿਕਾਸ ਪੈਦਾ ਕਰਦਾ ਹੈ। ਇਸ ਨਾਲ ਐਸੀਡਿਟੀ ਬਣਦੀ ਹੈ ਤੇ ਸਕਿਨ ‘ਤੇ ਗਲਤ ਪ੍ਰਭਾਵ ਪੈਂਦਾ ਹੈ।
ਬ੍ਰੇਕਫਾਸਟ ਛੱਡ ਦੇਣਾ
ਕੰਮ ‘ਤੇ ਜਾਣ ਦੀ ਜਲਦਬਾਜ਼ੀ ਜਾਂ ਘਰ ਵਿਚ ਬਹੁਤ ਸਾਰੇ ਕੰਮ ਹੋਣ ਕਰਕੇ ਅਕਸਰ ਲੋਕ ਬ੍ਰੇਕਫਾਸਟ ਨੂੰ ਸਕਿਪ ਕਰ ਦਿੰਦੇ ਹਨ। ਹੌਲੀ-ਹੌਲੀ ਇਹ ਆਦਤ ਮੈਟਾਬਾਲਿਜ਼ਮ ਨੂੰ ਬਿਲਕੁਲ ਸਲੋਅ ਕਰ ਦਿੰਦੀ ਹੈ ਤੇ ਨਾਲ ਹੀ ਲੋਕ ਦਿਨ ਵਿਚ ਓਵਰਈਟਿੰਗ ਕਰ ਲੈਂਦੇ ਹਨ। ਬ੍ਰੇਕਫਾਸਟ ਵਿਚ ਬੈਲੇਂਸ ਫੂਡ ਖਾਣ ਨਾਲ ਨਾ ਸਿਰਫ ਮੈਟਾਬਾਲਿਜ਼ਮ ਵਧਦਾ ਹੈ ਸਗੋਂ ਬਲੱਡ ਸ਼ੂਗਰ ਲੈਵਲ ਸਥਿਰ ਰਹਿੰਦਾ ਹੈ ਤੇ ਓਵਰਈਟਿੰਗ ਤੋਂ ਵੀ ਬਚ ਸਕਦੇ ਹੋ।
ਬਚਿਆ ਹੋਇਆ ਖਾਣਾ ਵਾਰ-ਵਾਰ ਗਰਮ ਕਰਕੇ ਖਾਣਾ
ਬਚੇ ਹੋਏ ਬਾਸੀ ਖਾਣੇ ਨੂੰ ਵਾਰ-ਵਾਰ ਗਰਮ ਕਰਕੇ ਖਾਣਾ। ਰੋਟੀ, ਸਬਜ਼ੀ, ਦਾਲ ਵਰਗੀਆਂ ਚੀਜ਼ਾਂ ਨੂੰ ਵਾਰ-ਵਾਰ ਗਰਮ ਕਰਕੇ ਖਾਣ ਨਾਲ ਉਸ ਦੇ ਪੌਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ ਨਾਲ ਲੀਵਰ ਇੰਫੈਕਸ਼ਨ ‘ਤੇ ਬੁਰਾ ਅਸਰ ਪੈਂਦਾ ਹੈ।
ਖਾਣੇ ਦੇ ਬਾਅਦ ਪਾਣੀ
ਖਾਣਾ ਖਾਣ ਦੇ ਤੁਰੰਤ ਬਾਅਦ ਜ਼ਿਆਦਾ ਮਾਤਰਾ ਵਿਚ ਪਾਣੀ ਪੀ ਲੈਂਦੇ ਹਾਂ ਤਾਂ ਇਹ ਡਾਇਜੈਸ਼ਨ ਨੂੰ ਹੌਲੀ ਕਰ ਦਿੰਦਾ ਹੈ। ਖਾਣੇ ਦੇ ਬਾਅਦ ਪਿਆਸ ਲੱਗ ਰਹੀ ਹੈ ਤਾਂ ਘੱਟੋ-ਘੱਟ 40 ਮਿੰਟ ਦਾ ਗੈਪ ਜ਼ਰੂਰ ਕਰੋ।
ਵੀਡੀਓ ਲਈ ਕਲਿੱਕ ਕਰੋ -: