ਮੌਸਮ ਬਦਲ ਰਿਹਾ ਹੈ ਤੇ ਉਸ ਦੇ ਨਾਲ-ਨਾਲ ਸਾਡੀ ਸਿਹਤ ‘ਤੇ ਵੀ ਅਸਰ ਸਾਫ ਨਜ਼ਰ ਆਉਣ ਲੱਗਦਾ ਹੈ। ਕਿਸੇ ਨੂੰ ਸਰਦੀ ਜ਼ੁਕਾਮ ਫੜ ਲੈਂਦਾ ਹੈ ਤੇ ਕਿਸੇ ਨੂੰ ਥਕਾਵਟ ਤੇ ਕਮਜ਼ੋਰੀ ਸਤਾਉਣ ਲੱਗਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਵਾਰ-ਵਾਰ ਬੀਮਾਰ ਪੈ ਰਹੇ ਹੋ ਤਾਂ ਤੁਹਾਡੀ ਰਸੋਈ ਵਿਚ ਰੱਖਿਆ ਇਕ ਮਸਾਲਾ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ, ਉਹ ਹੈ ਦਾਲਚੀਨੀ
ਇਮਊਨਿਟੀ ਨੂੰ ਕਰੋ ਬੂਸਟ
ਦਾਲਚੀਨੀ ਵਿਚ ਮੌਜੂਦ ਐਂਟੀ ਆਕਸੀਡੈਂਟਸ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਵਧਾਉਂਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਵਾਇਰਸ ਤੇ ਬੈਕਟੀਰੀਆ ਨਾਲ ਲੜਨ ਦੀ ਤਾਕਤ ਮਿਲਦੀ ਹੈ।
ਭਾਰ ਘਟਾਉਣ ਵਿਚ ਸਹਾਇਕ
ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਵਿਚ ਹੋ ਤਾਂ ਦਾਲਚੀਨੀ ਪਾਣੀ ਤੁਹਾਡੀ ਮਦਦ ਕਰ ਸਕਦਾ ਹੈ। ਇਹ ਭੁੱਖ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਸ਼ੂਗਰ ਲੈਵਲ ਨੂੰ ਕਰੇ ਕੰਟਰੋਲ
ਦਾਲਚੀਨੀ ਇੰਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਸੁਧਾਰਦੀ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਫਾਇਦੇਮੰਦ ਹੈ।
ਸਰਦੀ-ਖਾਂਸੀ ਵਿਚ ਰਾਹਤ
ਬਦਲਦੇ ਮੌਸਮ ਵਿਚ ਸਰਦੀ-ਜ਼ੁਕਾਮ ਆਮ ਗੱਲ ਹੈ। ਅਜਿਹੇ ਵਿਚ ਦਾਲਚੀਨੀ ਪਾਣੀ ਗਲੇ ਨੂੰ ਆਰਾਮ ਦੇਣ ਤੇ ਬਲਗਮ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।
ਪਾਚਣ ਤੰਤਰ ਨੂੰ ਬਣਾਏ ਦਰੁਸਤ
ਦਾਲਚੀਨੀ ਦਾ ਪਾਣੀ ਪੇਟ ਦੀ ਜਲਨ, ਗੈਸ ਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਹ ਪਾਚਣ ਕਿਰਿਆ ਨੂੰ ਬੇਹਤਰ ਬਣਾਉਂਦਾ ਹੈ।
ਸਕਿਨ ਨੂੰ ਬਣਾਏ ਗਲੋਇੰਗ ਤੇ ਹੈਲਦੀ
ਦਾਲਚੀਨੀ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰੀਰ ਨੂੰ ਅੰਦਰੋਂ ਡਿਟਾਕਸ ਕਰਦੇ ਹਨ ਜਿਸ ਨਾਲ ਚਿਹਰੇ ‘ਤੇ ਨੈਚੁਰਲ ਗਲੋਅ ਆਉਂਦਾ ਹੈ ਤੇ ਮੁਹਾਸੇ ਵੀ ਘੱਟ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: