ਕੀ ਤੁਸੀਂ ਕਦੇ ਗੁੜ-ਜੀਰੇ ਦਾ ਪਾਣੀ ਪੀਤਾ ਹੈ? ਜੇ ਨਹੀਂ ਤਾਂ ਤੁਹਾਨੂੰ ਇਸ ਦੇ ਬਣਾਉਣ ਦੇ ਤਰੀਕੇ ਦੇ ਨਾਲ-ਨਾਲ ਕਮਾਲ ਦੇ ਸਿਹਤ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ। ਦਰਅਸਲ ਸਾਡੀਆਂ ਦਾਦੀ-ਨਾਨੀ ਦੇ ਜ਼ਮਾਨੇ ਤੋਂ ਹੀ ਗੁੜ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਰਿਹਾ ਹੈ। ਗੁੜ ਦੇ ਨਾਲ-ਨਾਲ ਜੀਰਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਪਰ ਕੀ ਤੁਸੀਂ ਗੁੜ ਅਤੇ ਜੀਰੇ ਨਾਲ ਬਣੇ ਇਸ ਡ੍ਰਿੰਕ ਬਾਰੇ ਜਾਣਦੇ ਹੋ, ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਔਸ਼ਧੀ ਗੁਣਾਂ ਨਾਲ ਭਰਪੂਰ ਇਸ ਡ੍ਰਿੰਕ ਦੀ ਰੈਸਿਪੀ ਬਾਰੇ।
ਗੁੜ-ਜੀਰੇ ਦਾ ਪਾਣੀ ਬਣਾਉਣ ਦਾ ਤਰੀਕਾ
ਗੁੜ-ਜੀਰੇ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕੜਾਹੀ ‘ਚ ਇਕ ਗਿਲਾਸ ਪਾਣੀ ਪਾਓ। ਹੁਣ ਇਕ ਗਲਾਸ ਪਾਣੀ ਵਿਚ ਇਕ ਚੱਮਚ ਜੀਰਾ ਅਤੇ ਇਕ ਛੋਟਾ ਜਿਹਾ ਗੁੜ ਦਾ ਟੋਟਾ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਉਬਲ ਜਾਵੇ ਤਾਂ ਤੁਸੀਂ ਇਸ ਪਾਣੀ ਨੂੰ ਗਿਲਾਸ ਵਿੱਚ ਛਾਣ ਲਓ। ਇਸ ਗਰਮ ਡ੍ਰਿੰਕ ਨੂੰ ਪੀਣ ਨਾਲ ਤੁਸੀਂ ਆਪਣੀ ਪੂਰੀ ਸਿਹਤ ਨੂੰ ਕਾਫੀ ਹੱਦ ਤੱਕ ਸੁਧਾਰ ਸਕਦੇ ਹੋ।
ਸਿਹਤ ਲਈ ਵਰਦਾਨ
ਗੁੜ-ਜੀਰੇ ਦਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ। ਜੇ ਤੁਸੀਂ ਆਪਣੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਇਸ ਡਰਿੰਕ ਦਾ ਸੇਵਨ ਸ਼ੁਰੂ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਇਸ ਡ੍ਰਿੰਕ ਨੂੰ ਰੋਜ਼ਾਨਾ ਪੀ ਕੇ ਆਪਣੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾ ਸਕਦੇ ਹੋ। ਭਾਰ ਘਟਾਉਣ ਲਈ ਵੀ ਗੁੜ-ਜੀਰੇ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਕੁਦਰਤੀ ਡਰਿੰਕ ਜੋੜਾਂ ਦੇ ਦਰਦ ਤੋਂ ਰਾਹਤ ਦਿਵਾ ਸਕਦਾ ਹੈ।
ਇਹ ਵੀ ਪੜ੍ਹੋ : ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਰਾਮਪਾਲ ਉੱਪਲ ਨੇ ਮਾਰੀ ਬਾਜ਼ੀ
ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ
ਕੀ ਤੁਸੀਂ ਅਕਸਰ ਬਿਮਾਰ ਹੋ ਜਾਂਦੇ ਹੋ? ਜੇਕਰ ਹਾਂ, ਤਾਂ ਗੁੜ-ਜੀਰੇ ਦਾ ਪਾਣੀ ਪੀਣ ਨਾਲ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਪੀਰੀਅਡ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਔਰਤਾਂ ਵੀ ਇਸ ਡਰਿੰਕ ਨੂੰ ਪੀ ਸਕਦੀਆਂ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਗੁੜ-ਜੀਰੇ ਦੇ ਪਾਣੀ ਨੂੰ ਆਪਣੀ ਡਾਈਟ ਪਲਾਨ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਖੂਨ ਦੀ ਕਮੀ ਨੂੰ ਦੂਰ ਕਰਨ ਲਈ ਵੀ ਇਸ ਡਰਿੰਕ ਦਾ ਸੇਵਨ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
