ਅੱਜ ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਖਿਆਲ ਨਹੀਂ ਰੱਖ ਪਾ ਰਹੇ ਹਨ। ਇਸ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਕਈ ਘੰਟੇ ਬੈਠ ਕੇ ਕੰਮ ਕਰਨ ਨਾਲ ਤੇ ਵਰਕਆਊਟ ਵਿਚ ਕਮੀ ਕਾਰਨ ਭਾਰ ਵਧਣ ਦੀ ਸਮੱਸਿਆ ਤਾਂ ਆਮ ਹੋ ਗਈ ਹੈ। ਦੂਜੇ ਪਾਸੇ ਡਾਇਬਟੀਜ਼ ਤੇ ਦਿਲ ਦੀਆਂ ਬੀਮਾਰੀਆਂ ਵੀ ਵਧ ਰਹੀਆਂ ਹਨ।
ਇਸ ਤੋਂ ਇਲਾਵਾ ਜੇਕਰ ਕੋਈ ਬੀਮਾਰੀ ਵਧ ਰਹੀ ਹੈ ਤਾਂ ਉਹ ਹੈ ਹਾਈ ਬਲੱਡ ਪ੍ਰੈਸ਼ਰ। ਇਸ ਲਈ ਤੁਹਾਨੂੰ ਆਪਣੇ ਲਾਈਫਸਟਾਈਲ ਤੇ ਡਾਇਟ ‘ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਹਾਲਾਂਕਿ ਕਈ ਵਾਰ ਇਨਸਾਨ ਨੂੰ ਇਹ ਪਤਾ ਨਹੀਂ ਲੱਗ ਪਾਉਂਦਾ ਕਿ ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣ ਚੁੱਕਾ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਲੱਛਣ ਹੀ ਮਹਿਸੂਸ ਨਹੀਂ ਹੁੰਦੇ। ਇਸੇ ਕਾਰਨ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਤੁਹਾਨੂੰ ਕੁਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਸ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ-
ਫ੍ਰਾਈਡ ਆਈਟਮਸ
ਹਾਈ ਬੀਪੀ ਦੇ ਮਰੀਜ਼ਾਂ ਨੂੰ ਡੀਪ ਫਰਾਈ ਫੂਡਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਫਰਾਈਡ ਫੂਡਸ ਵਿਚ ਅਨਹੈਲਦੀ ਫੈਟਸ ਹੁੰਦਾ ਹੈ ਜੋ ਕਿ ਭਾਰ ਵਧਾਉਂਦਾ ਹੈ ਤੇ ਵਧੇ ਹੋਏ ਭਾਰ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।
ਜ਼ਿਆਦਾ ਨਮਕ
ਹਾਈ ਬੀਪੀ ਦੇ ਮਰੀਜ਼ ਨੂੰ ਜ਼ਿਆਦਾ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜ਼ਿਆਦਾ ਮਾਤਰਾ ਵਿਚ ਸੋਡੀਅਮ ਦਾ ਸੇਵਨ ਕਰਨ ਨਾਲ ਹਾਈ ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧ ਸਕਦਾ ਹੈ।
ਅਲਟ੍ਰਾ ਪ੍ਰੋਸੈਸਡ ਫੂਡਸ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਅਲਟਰਾ ਪ੍ਰੋਸੈਸਡ ਫੂਡਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਪ੍ਰੋਸੈਸਡ ਫੂਡਸ ਵਿਚ ਨਮਕ ਦੀ ਮਾਤਰਾ ਵਧ ਹੁੰਦੀ ਹੈ ਜਿਸ ਨਾਲ ਹਾਈ ਬੀਪੀ ਦੀ ਸਮੱਸਿਆ ਵਧ ਸਕਦੀ ਹੈ।
ਬ੍ਰੈਡ ਤੇ ਪੇਸਟ੍ਰੀ
ਬੀਪੀ ਦੇ ਮਰੀਜ਼ਾਂ ਨੂੰ ਮੈਦੇ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬ੍ਰੈਡ, ਬੇਕਡ ਆਈਟਮ ਜਾਂ ਪੇਸਟ੍ਰੀ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਵਧ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾ ਚੀਜ਼ਾਂ ਦਾ ਵਧ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: