ਗਰਮੀਆਂ ਵਿਚ ਕਈ ਤਰ੍ਹਾਂ ਦੇ ਫਲ ਮਿਲਦੇ ਹਨ ਪਰ ਲੋਕ ਅੰਬ, ਲੀਚੀ, ਤਰਬੂਜ, ਖਰਬੂਜਾ, ਖੀਰਾ, ਕਕੜੀ ਇਹ ਸਭ ਤੋਂ ਜ਼ਿਆਦਾ ਖਰੀਦ ਕੇ ਖਾਦੇ ਹਨ। ਗਰਮੀਆਂ ਦੇ ਮੌਸਮ ਵਿੱਚ, ਸਰੀਰ ਨੂੰ ਠੰਡਾ ਅਤੇ ਤਾਜ਼ਗੀ ਦੇਣ ਵਾਲੇ ਫਲਾਂ ਦੀ ਮੰਗ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਫਾਲਸਾ ਅਤੇ ਜਾਮੁਨ ਦੋ ਪ੍ਰਸਿੱਧ ਬੇਰੀਆਂ ਹਨ, ਜਿਨ੍ਹਾਂ ਨੂੰ ਸੁਆਦ ਅਤੇ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦੋਵੇਂ ਫਲ ਦੇਖਣ ਵਿੱਚ ਛੋਟੇ ਅਤੇ ਜਾਮਨੀ ਰੰਗ ਦੇ ਹੁੰਦੇ ਹਨ, ਪਰ ਉਨ੍ਹਾਂ ਦੇ ਸੁਆਦ ਅਤੇ ਗੁਣਾਂ ਵਿੱਚ ਕਾਫ਼ੀ ਫਰਕ ਹੁੰਦਾ ਹੈ।
ਬਲੈਕਬੇਰੀ ਯਾਨੀ ਫਾਲਸੇ ਦਾ ਸੁਆਦ ਥੋੜ੍ਹਾ ਜਿਹਾ ਤਿੱਖਾ ਹੁੰਦਾ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਹ ਖਾਸ ਤੌਰ ‘ਤੇ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਬਲੈਕਬੇਰੀ ਖੂਨ ਨੂੰ ਸ਼ੁੱਧ ਕਰਦਾ ਹੈ। ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਚਮੜੀ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ। ਫਾਲਸਾ ਆਮ ਤੌਰ ‘ਤੇ ਖੁਸ਼ਕ ਜਲਵਾਯੂ ਵਿਚ ਪਾਇਆ ਜਾਂਦਾ ਹੈ। ਇਹ ਫਲ ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮਹਾਰਾਸ਼ਟਰ ਵਰਗੇ ਖੇਤਰਾਂ ਵਿਚ ਪਾਇਆ ਜਾਂਦਾ ਹੈ।
ਜਾਮੁਨ-ਜਾਮੁਨ ਨੂੰ ਜਾਵਾ ਪਲੱਮ ਵੀ ਕਹਿੰਦੇ ਹਨ। ਇਹ ਫਲ ਦੱਖਣ ਪੂਰਬ ਏਸ਼ੀਆ ਤੇ ਅਫੀਰਕਾ ਦੇ ਕੁਝ ਹਿੱਸਿਆਂ ਵਿਚ ਵੀ ਮਿਲਣ ਲੱਗਾ ਹੈ। ਆਪਣੇ ਗਹਿਰੇ ਨੀਲੇ-ਨਾਰੰਗੀ ਰੰਗ ਲਈ ਪ੍ਰਸਿੱਧ ਜਾਮੁਨ ਨੂੰ ਇਸ ਦੇ ਖੱਟੇ ਸੁਆਦ ਤੇ ਔਸ਼ਧੀ ਗੁਣਾਂ ਲਈ ਪਸੰਦ ਕੀਤਾਜਾਂਦਾ ਹੈ। ਜਾਮੁਨ ਦੇ ਫਲ ਤੋਂ ਲੈ ਕੇ ਪੱਤੇ, ਬੀਜ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਜਾਮੁਨ ਨੂੰ ਪੇਂਡੂ ਤੇ ਸ਼ਹਿਰੀ ਦੋਵੇਂ ਹੀ ਜਗ੍ਹਾ ਵਿਆਪਕ ਤੌਰ ਤੋਂ ਉਗਾਇਆ ਜਾਂਦਾ ਹੈ।
ਫਾਲਸਾ ਤੇ ਜਾਮੁਨ ਦੋਵੇਂ ਹੀ ਫਲ ਕੋਈ ਵੀ ਖਾ ਸਕਦਾ ਹੈ। ਇਹ ਦੋਵੇਂ ਹੀ ਸਸਤੇ ਹੋਣ ਦੇ ਨਾਲ ਹੀ ਸਿਹਤ ਨੂੰ ਫਾਇਦਾ ਦਿੰਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਜਾਮੁਨ ਸ਼੍ਰੇਸ਼ਠ ਫਲ ਹੈ। ਜੇਕਰ ਤੁਸੀਂ ਗਰਮੀ ਦੇ ਦਿਨਾਂ ਵਿਚ ਖੁਦ ਨੂੰ ਫਰੈਸ਼, ਹਾਈਟ੍ਰੇਡਿਡ ਰੱਖਣਾ ਚਾਹੁੰਦੇ ਹੋ ਤਾਂ ਫਾਲਸਾ ਤੁਹਾਡੇ ਲਈ ਵਧੀਆ ਆਪਸ਼ਨ ਹੈ। ਜਿਹੜੇ ਲੋਕਾਂ ਦਾ ਸ਼ੂਗਰ ਲੈਵਲ ਹਾਈ ਰਹਿੰਦਾ ਹੈ, ਸਰੀਰ ਦੀ ਇਮਊਨਿਟੀ ਕਮਜ਼ੋਰ ਹੈ, ਉਹ ਲੋਕ ਜਾਮੁਨ ਦਾ ਸੇਵਨ ਕਰ ਸਕਦੇ ਹਨ। ਇਨ੍ਹਾਂ ਫਲਾਂ ਵਿਚ ਵਿਟਾਮਿਨ ਤੇ ਐਂਟੀ ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਇਨ੍ਹਾਂ ਨੂੰ ਸ਼ਕਤੀਸ਼ਾਲੀ ਫਲ ਬਣਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: