ਗਰਮੀਆਂ ਵਿਚ ਖਰਬੂਜਾ ਇਕ ਮਨਪਸੰਦ ਫਲ ਹੁੰਦਾ ਹੈ ਜੋ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਹਾਲਾਂਕਿ ਇਹ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ। ਕਈ ਲੋਕਾਂ ਲਈ ਖਰਬੂਜਾ ਖਾਣਾ ਨੁਕਸਾਦਾਇਕ ਹੋ ਸਕਦਾ ਹੈ ਜਿਸ ਨਾਲ ਸਰੀਰ ਵਿਚ ਅਸੰਤੁਲਨ ਜਾਂ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸ਼ੂਗਰ ਦੇ ਮਰੀਜ਼ਾਂ, ਕਿਡਨੀ ਰੋਗੀਆਂ, ਸਰਦੀ ਜੁਕਾਨ ਤੋਂ ਪੀੜਤ ਲੋਕਾਂ, ਐਲਰਜੀ ਨਾਲ ਪੀੜਤ ਵਿਅਕਤੀਆਂ ਤੇ ਡਾਇਰੀਆ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਡਾਇਬਟੀਜ਼ ਦੇ ਮਰੀਜ਼
ਖਰਬੂਜਾ ਨੈਚੁਰਲ ਸ਼ੂਗਰ ਨਾਲ ਭਰਪੂਰ ਹੁਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਅਚਾਨਕ ਵਧ ਸਕਦਾ ਹੈ। ਡਾਇਬਟੀਜ ਦੇ ਮਰੀਜ਼ਾਂ ਨੂੰ ਇਸ ਨੂੰ ਸੀਮਤ ਮਾਤਰਾ ਵਿਚ ਜਾਂ ਡਾਕਟਰ ਦੀ ਸਲਾਹ ਨਾਲ ਹੀ ਖਾਣਾ ਚਾਹੀਦਾ ਹੈ।
ਕੁਝ ਲੋਕਾਂ ਨੂੰ ਖਰਬੂਜੇ ਨਾਲ ਐਲਰਜੀ ਹੋ ਸਕਦੀ ਹੈ ਦੂਜੇ ਪਾਸੇ ਜਿਨ੍ਹਾਂ ਲੋਕਾਂ ਦਾ ਪੇਟ ਅਕਸਰ ਖਰਾਬ ਰਹਿੰਦਾ ਹੈ, ਉਨ੍ਹਾਂ ਨੂੰ ਖਰਬੂਜੇ ਦੇ ਜ਼ਿਆਦਾ ਸੇਵਨ ਨਾਲ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਠੰਡੀਆਂ ਚੀਜ਼ਾਂ ਨਾਲ ਸਰਦੀ-ਜੁਕਾਮ ਹੋਣ ਵਾਲੇ ਲੋਕ
ਖਰਬੂਜਾ ਸਰੀਰ ਨੂੰ ਠੰਡਾ ਕਰਦਾ ਹੈ। ਜਿਹੜੇ ਲੋਕਾਂ ਨੂੰ ਠੰਡੀਆਂ ਚੀਜ਼ਾਂ ਖਾਣ ਨਾਲ ਵਾਰ-ਵਾਰ ਸਰਦੀ-ਜੁਕਾਮ ਜਾਂ ਗਲੇ ਵਿਚ ਖਰਾਸ਼ ਹੋ ਜਾਂਦੀ ਹੈ, ਉਨ੍ਹਾ ਨੂੰ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਕਿਡਨੀ ਦੇ ਮਰੀਜ਼
ਖਰੂਜਾ ਪੌਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੈਲਦੀ ਕਿਡਨੀ ਲਈ ਫਾਇਦੇਮੰਦ ਹੈ ਪਰ ਜਿਹੜੇ ਲੋਕਾਂ ਨੂੰ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹਨ ਉਨ੍ਹਾਂ ਲਈ ਜ਼ਿਆਦਾ ਪੌਟਾਸ਼ੀਅਮ ਦਾ ਸੇਵਨ ਖਤਰਨਾਕ ਹੋ ਸਕਦਾ ਹੈ। ਅਜਿਹੇ ਲੋਕਾਂ ਨੂੰ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਡਾਇਰੀਆ ਜਾਂ ਲੂਜ਼ ਮੋਸ਼ਨ ਵਾਲੇ ਲੋਕ
ਖਰਬੂਜਾ ਹਾਈ ਵਾਟਰ ਕੰਟੈਂਟ ਵਾਲਾ ਫਲ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਹੀ ਡਾਇਰੀਆ ਦੀ ਸਮੱਸਿਆ ਹੈ ਤਾਂ ਖਰਬੂਜਾ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: