ਸ਼ਾਇਦ ਹੀ ਕੋਈ ਅਜਿਹੀ ਰਸੋਈ ਹੋਵੇਗੀ ਜਿੱਥੇ ਖਾਣਾ ਬਣਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਅੱਜ ਦੇ ਸਮੇਂ ਵਿੱਚ ਘਰ ਵਿੱਚ ਔਰਤਾਂ ਕੁਕਰ ਤੋਂ ਬਿਨਾਂ ਆਪਣੀ ਰਸੋਈ ਦੀ ਕਲਪਨਾ ਵੀ ਨਹੀਂ ਕਰ ਸਕਦੀਆਂ। ਜ਼ਿਆਦਾਤਰ ਘਰਾਂ ਵਿੱਚ ਲੋਕ ਸਮੇਂ ਅਤੇ ਗੈਸ ਦੀ ਬੱਚਤ ਕਰਦੇ ਹੋਏ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ, ਕੁਝ ਅਜਿਹੇ ਭੋਜਨ ਹਨ ਜਿਨ੍ਹਾਂ ਨੂੰ ਪ੍ਰੈਸ਼ਰ ਕੁੱਕਰ ‘ਚ ਪਕਾਉਂਦੇ ਸਮੇਂ ਪਰਹੇਜ਼ ਕਰਨਾ ਚਾਹੀਦਾ ਹੈ। ਜੀ ਹਾਂ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਨਾ ਸਿਰਫ਼ ਖਾਣੇ ਦਾ ਸਵਾਦ ਸਗੋਂ ਤੁਹਾਡੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ।
ਖਾਣੇ ਦੀਆਂ ਇਨ੍ਹਾਂ 5 ਚੀਜ਼ਾਂ ਨੂੰ ਪ੍ਰੈਸ਼ਰ ਕੁਕਰ ਵਿਚ ਨਹੀਂ ਪਕਾਉਣਾ ਚਾਹੀਦਾ
ਫਲੀਆਂ
ਬੀਨਜ਼ ਯਾਨੀ ਫਲੀਆਂ ਵਿੱਚ ਲੈਕਟਿਨ ਨਾਂ ਦਾ ਟਾਕਸਿਨ ਮੌਜੂਦ ਹੁੰਦਾ ਹੈ, ਜੋ ਕੁੱਕਰ ਵਿਚ ਬੀਨਸ ਪਕਾਉਣ ‘ਤੇ ਡਾਈਜੈਸ਼ਨ ਨਾਲ ਸਬੰਧਤ ਪ੍ਰੇਸ਼ਾਨੀ ਤੇ ਪੁਆਇਜ਼ਨ ਦਾ ਕਾਰਨ ਬਣ ਸਕਦਾ ਹੈ। ਇਹੀ ਕਾਰਨ ਹੈ ਕਿ ਬੀਨਸ ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਉਣ ਤੋਂ ਬਚਣਾ ਚਾਹੀਦਾ ਹੈ।
ਆਲੂ
ਜੇ ਤੁਸੀਂ ਵੀ ਆਲੂ ਦੀ ਸਬਜ਼ੀ ਬਣਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਤੁਰੰਤ ਬਦਲੋ। ਪ੍ਰੈਸ਼ਰ ਕੁੱਕਰ ‘ਚ ਆਲੂ ਪਕਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਲੂਆਂ ‘ਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਪ੍ਰੈਸ਼ਰ ਕੁੱਕਰ ‘ਚ ਇਨ੍ਹਾਂ ਨੂੰ ਪਕਾਉਣ ਨਾਲ ਆਲੂਆਂ ਦੇ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ। ਜਰਨਲ ਆਫ਼ ਸਾਇੰਸ ਆਫ਼ ਫੂਡ ਐਂਡ ਐਗਰੀਕਲਚਰ ਵਿੱਚ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਪ੍ਰੈਸ਼ਰ ਵਿੱਚ ਖਾਣਾ ਪਕਾਉਣ ਨਾਲ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤ ਘੱਟ ਜਾਂਦੇ ਹਨ। ਆਲੂਆਂ ‘ਚ ਸਟਾਰਚ ਹੁੰਦਾ ਹੈ, ਜਿਸ ਨੂੰ ਪ੍ਰੈਸ਼ਰ ਕੁੱਕਰ ‘ਚ ਪਕਾਉਣ ‘ਤੇ ਇਕ ਤਰ੍ਹਾਂ ਦਾ ਰਸਾਇਣ ਬਣਦਾ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਚੌਲ
ਤੁਸੀਂ ਚੌਲ ਬਣਾਉਣ ਲਈ ਘਰ ਵਿੱਚ ਕੁੱਕਰ ਦੀ ਵਰਤੋਂ ਵੀ ਕਰ ਸਕਦੇ ਹੋ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜਦੋਂ ਚੌਲ ਕੁੱਕਰ ਵਿੱਚ ਪਕਾਏ ਜਾਂਦੇ ਹਨ, ਤਾਂ ਇਸ ਵਿੱਚ ਮੌਜੂਦ ਸਟਾਰਚ ਇੱਕ ਐਕ੍ਰਿਮਲਾਮਾਈਡ ਨਾਂ ਦਾ ਹਾਨੀਕਾਰਕ ਕੈਮੀਕਲ ਛੱਡਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਤੁਸੀਂ ਚੌਲ ਪਕਾਉਣ ਲਈ ਕੜਾਹੀ ਜਾਂ ਪਤੀਲੇ ਦੀ ਵਰਤੋਂ ਕਰ ਸਕਦੇ ਹੋ।
ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ
ਪਾਲਕ ਵਰਗੀਆਂ ਪੱਤੇਦਾਰ ਸਬਜ਼ੀਆਂ ਨੂੰ ਵੀ ਪ੍ਰੈਸ਼ਰ ਕੁਕਰ ਵਿੱਚ ਨਹੀਂ ਪਕਾਉਣਾ ਚਾਹੀਦਾ ਹੈ। ਪ੍ਰੈਸ਼ਰ ਕੁੱਕਰ ਵਿੱਚ ਪੱਤੇਦਾਰ ਸਬਜ਼ੀਆਂ ਨੂੰ ਪਕਾਉਣ ਨਾਲ ਉਨ੍ਹਾਂ ਵਿੱਚ ਮੌਜੂਦ ਆਕਸਾਲੇਟਸ ਘੁਲ ਕੇ ਕਿਡਨੀ ਸਟੋਨ ਦਾ ਕਾਰਨ ਬਣ ਸਕਦੇ ਹਨ। ਇੰਨਾ ਹੀ ਨਹੀਂ ਪ੍ਰੈਸ਼ਰ ਕੁੱਕਰ ‘ਚ ਖਾਣਾ ਪਕਾਉਣ ਨਾਲ ਸਬਜ਼ੀਆਂ ਦੇ ਪੋਸ਼ਕ ਤੱਤ ਨਸ਼ਟ ਹੋ ਸਕਦੇ ਹਨ ਅਤੇ ਉਨ੍ਹਾਂ ਦੇ ਰੰਗ ਅਤੇ ਸੁਆਦ ‘ਤੇ ਵੀ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਪਰਿਵਾਰ ਦੀਆਂ 4 ਪੀੜ੍ਹੀਆਂ ਨਾਲ ਮਹਾਕੁੰਭ ਪਹੁੰਚੇ ਮੁਕੇਸ਼ ਅੰਬਾਨੀ, ਸੰਗਮ ‘ਚ ਲਾਈ ਪਵਿੱਤਰ ਡੁਬਕੀ
ਫ੍ਰਾਈਡ ਫੂਡਸ
ਪ੍ਰੈਸ਼ਰ ਕੁੱਕਰ ਨੂੰ ਭਾਫ਼ ਵਿੱਚ ਤਿਆਰ ਹੋਣ ਵਾਲੇ ਭੋਜਨ ਨੂੰ ਪਕਾਉਣ ਲਈ ਤਿਆਰ ਕੀਤਾ ਗਿਆ ਹੈ। ਅਜਿਹੇ ‘ਚ ਜੇ ਤੁਸੀਂ ਇਸ ਬਰਤਨ ‘ਚ ਡੀਪ ਫ੍ਰਾਈਡ ਫੂਡਸ ਪਕਾਓਗੇ ਤਾਂ ਨਾ ਸਿਰਫ ਉਸ ਦਾ ਟੇਸਟ ਸਗੋਂ ਤੁਹਾਡਾ ਕੁਕਿੰਗ ਦਾ ਤਜਰਬਾ ਵੀ ਖਰਾਬ ਹੋ ਸਕਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਕੁੱਕਰ ਨੂੰ ਕਦੇ ਵੀ ਡੀਪ ਫ੍ਰਾਈ ਰੈਸਿਪੀ ਨੂੰ ਬਣਾਉਣ ਲਈ ਕਦੇ ਇਸਤੇਮਾਲ ਨਾ ਕਰੋ। ਕੁੱਕਰ ਜ਼ਿਆਦਾ ਤਾਪਮਾਨ ‘ਤੇ ਤੇਲ ਗਰਮ ਕਰਨ ਲਈ ਨਹੀਂ ਬਣਿਆ ਹੁੰਦਾ, ਅਜਿਹਾ ਕਰਨ ਨਾਲ ਨਾ ਤਾਂ ਤੁਹਾਡਾ ਤਲਿਆ ਹੋਇਆ ਭੋਜਨ ਚੰਗਾ ਬਣੇਗਾ ਅਤੇ ਨਾਲ ਹੀ ਤੁਹਾਡਾ ਕੁੱਕਰ ਵੀ ਛੇਤੀ ਖਰਾਬ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
