ਨੂਰਾਂ ਸਿਸਟਰਜ਼ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ।ਨੂਰਾ ਸਿਸਟਰ ਦੀ ਤੀਜੀ ਭੈਣ ਰਿਤੂ ਨੂਰਾਂ ਦੇ ਪਤੀ ਰਵਿੰਦਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਰਵਿੰਦਰ ਨੂੰ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਰਵਿੰਦਰ ਕਾਰ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਜਲੰਧਰ ਆ ਰਿਹਾ ਸੀ। ਪੁਲਿਸ ਵੱਲੋਂ ਬਾਈਪਾਸ ‘ਤੇ ਨਾਕਾ ਲਗਾਇਆ ਹੋਇਆ ਸੀ ਤੇ ਇਸੇ ਦੌਰਾਨ ਗੱਡੀ ਸਣੇ ਰਵਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। FIR ਮੁਤਾਬਕ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਇਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਹੜੀ ਨਸ਼ਾ ਸਮੱਗਰੀ ਉਸ ਕੋਲੋਂ ਫੜੀ ਗਈ ਸੀ, ਜਦੋਂ ਉਸ ਤੋਂ ਇਸ ਸਬੰਧੀ ਪੁੱਛਗਿਛ ਕੀਤੀ ਗਈ ਤਾਂ ਮੁਲਜ਼ਮ ਵੱਲੋਂ ਰਵਿੰਦਰ ਦਾ ਨਾਂ ਲਿਆ ਗਿਆ ਸੀ ਕਿ ਨਸ਼ੀਲੇ ਪਦਾਰਥ ਰਿਤੂ ਨੂਰਾਂ ਦੇ ਪਤੀ ਰਵਿੰਦਰ ਕੋਲੋਂ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: EX-ਫੌਜੀ ਜੁਏ ‘ਚ ਹਾਰਿਆ ਕਰੋੜਾਂ ਰੁਪਏ, ਪਰਿਵਾਰ ਤੋਂ ਲੁਕਾਉਣ ਲਈ ਲੁੱਟ ਦੀ ਬਣਾਈ ਝੂਠੀ ਕਹਾਣੀ
ਪੁਲਿਸ ਵੱਲੋਂ ਪੂਰੇ ਮਾਮਲੇ ਸਬੰਧੀ ਪੁਲਿਸ ਜਾਂਚ ਕੀਤੀ ਜਾ ਰਹੀ ਸੀ। ਇਸੇ ਦੇ ਚੱਲਦਿਆਂ ਰਵਿੰਦਰ ਦਾ ਨਾਂ ਸਾਹਮਣੇ ਆਉਣ ਦੇ ਬਾਅਦ ਜਲੰਧਰ ਪੁਲਿਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਹੈ। ਹਾਲਾਂਕਿ ਵਿਆਹ ਤੋਂ ਬਾਅਦ ਰੀਤੂ ਨੂਰਾਂ ਲਗਾਤਾਰ ਵਿਵਾਦਾਂ ਵਿਚ ਹੀ ਰਹੀ ਹੈ ਤੇ ਤਾਜ਼ਾ ਮਾਮਲੇ ਵਿਚ ਰਿਤੂ ਨੂਰਾਂ ਦੇ ਪਤੀ ਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: