Ileana Shared Sons Photo: ਅਦਾਕਾਰਾ ਇਲਿਆਨਾ ਡੀਕਰੂਜ਼ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਪ੍ਰੈਗਨੈਂਸੀ ਕਾਰਨ ਸੁਰਖੀਆਂ ‘ਚ ਸੀ। ਅਦਾਕਾਰਾ ਨੇ 1 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਫਾਲੋਅਰਜ਼ ਨੂੰ ਇਹ ਵੀ ਦੱਸਿਆ ਕਿ ਉਹ ਕਿਹੋ ਜਿਹਾ ਦਿਖਦਾ ਹੈ। ਹਾਲਾਂਕਿ, ਅਦਾਕਾਰਾ ਨੇ ਕਦੇ ਵੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਕਿ ਬੱਚੇ ਦਾ ਪਿਤਾ ਕੌਣ ਹੈ। ਹਾਲਾਂਕਿ ਹੁਣ ਅਦਾਕਾਰਾ ਨੇ ਆਪਣੇ ਬੇਟੇ ਦੀ ਇੱਕ ਹੋਰ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

Ileana Shared Sons Photo
ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਆਪਣੇ ਬੇਟੇ ਦਾ ਨਾਂ ਰੱਖਿਆ ਹੈ- ਕੋਆ ਫੀਨਿਕਸ ਡੋਲਨ। ਆਪਣੇ ਇਕ ਮਹੀਨੇ ਦੇ ਬੱਚੇ ਦੀ ਸ਼ੇਅਰ ਕੀਤੀ ਤਸਵੀਰ ਵਿਚ ਇਲਿਆਨਾ ਨੇ ਬੱਚੇ ਦੇ ਛੋਟੇ ਪੈਰ ਦਿਖਾਏ ਹਨ, ਜੋ ਜੁਰਾਬਾਂ ਨਾਲ ਢਕੇ ਹੋਏ ਹਨ। ਇਹ ਬਲੈਕ ਐਂਡ ਵ੍ਹਾਈਟ ਤਸਵੀਰ ਹੈ, ਜਿਸ ‘ਚ ਅਦਾਕਾਰਾ ਨੇ ਇਮੋਜੀ ਲਗਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਜਦੋਂ ਇਲਿਆਨਾ ਨੇ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਬੱਚੇ ਦੇ ਹੋਣ ਵਾਲੇ ਪਿਤਾ ਆਸਟ੍ਰੇਲੀਆਈ ਫੋਟੋਗ੍ਰਾਫਰ ਐਂਡਰਿਊ ਕਨੀਬੋਨ ਹਨ। ਬਾਅਦ ‘ਚ ਪਤਾ ਲੱਗਾ ਕਿ ਦੋਵਾਂ ਦਾ 2019 ‘ਚ ਬ੍ਰੇਕਅੱਪ ਹੋ ਗਿਆ ਸੀ।
ਰਿਪੋਰਟ ਮੁਤਾਬਕ ਇਲਿਆਨਾ ਦਾ ਵਿਆਹ ਮਾਈਕਲ ਡੋਲਨ ਨਾਂ ਦੇ ਵਿਅਕਤੀ ਨਾਲ ਹੋਇਆ ਹੈ। ਉਨ੍ਹਾਂ ਨੇ ਇਸ ਸਾਲ ਮਈ ‘ਚ ਵਿਆਹ ਕੀਤਾ ਸੀ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਅਦਾਕਾਰਾ ਨੇ ਨਾਂ ਦੱਸੇ ਬਿਨਾਂ ਕੋਆ ਦੇ ਪਿਤਾ ਨਾਲ ਇਕ ਧੁੰਦਲੀ ਤਸਵੀਰ ਸਾਂਝੀ ਕੀਤੀ ਸੀ। ਇਲਿਆਨਾ ਡੀ’ਕਰੂਜ਼ ਨੂੰ ਆਖਰੀ ਵਾਰ ‘ਸਬ ਗਜ਼ਬ’ ਮਿਊਜ਼ਿਕ ਵੀਡੀਓ ‘ਚ ਦੇਖਿਆ ਗਿਆ ਸੀ। ਉਸ ਨੇ ਰੈਪਰ ਬਾਦਸ਼ਾਹ ਨਾਲ ਗੀਤ ‘ਤੇ ਪਰਫਾਰਮ ਕੀਤਾ। ਫਿਲਮ ਲਾਈਨ ‘ਚ ਉਹ ਅਭਿਸ਼ੇਕ ਬੱਚਨ ਨਾਲ ‘ਬਿੱਗ ਬੁੱਲ’ ‘ਚ ਨਜ਼ਰ ਆਈ ਸੀ, ਜੋ 2021 ‘ਚ ਰਿਲੀਜ਼ ਹੋਈ ਸੀ।