ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਅਮਰੀਕਾ ਵਿਚ ਸਾਰੇ ਸਟੀਲ ਤੇ ਐਲੂਮੀਨੀਅਮ ਦਰਾਮਦਾਂ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਕਿਹਾ ਕਿ ਇਹ ਉਨ੍ਹਾਂ ਦੀ ਟ੍ਰੇਡ ਪਾਲਿਸੀ ਵਿਚ ਇਕ ਵੱਡਾ ਕਦਮ ਹੋਵੇਗਾ। ਟਰੰਪ ਨੇ ਕਿਹਾ ਕਿ ਇਹ ਟੈਰਿਫ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਵੱਲੋਂ ਲਗਾਏ ਗਏ ਟੈਰਿਫ ਦਰਾਂ ਦਾ ਮਿਲਾਨ ਕਰੇਗਾ ਤੇ ਇਹ ਸਾਰੇ ਦੇਸ਼ਾਂ ‘ਤੇ ਲਾਗੂ ਹੋਵੇਗਾ।
ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਸਟੀਲ ‘ਤੇ 25 ਫੀਸਦੀ ਤੇ ਐਲੂਮੀਨੀਅਮ ‘ਤੇ 10 ਫੀਸਦੀ ਟੈਰਿਫ ਲਗਾਇਆ ਸੀ ਪਰ ਬਾਅਦ ਵਿਚ ਕਈ ਵਪਾਰਕ ਸਾਂਝੇਦਾਰੀਆਂ ਨੂੰ ਰਾਹਤ ਦਿੱਤੀ ਸੀ ਜਿਸ ਵਿਚ ਕੈਨੇਡਾ, ਮੈਕਸੀਕੋ ਤੇ ਬ੍ਰਾਜ਼ੀਲ ਸ਼ਾਮਲ ਸਨ। ਸਰਕਾਰੀ ਤੇ ਅਮਰੀਕਨ ਆਇਰਨ ਤੇ ਸਟੀਲ ਸੰਸਥਾਵਾਂ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਸਟੀਲ ਦਰਾਮਦਾਂ ਦੇ ਸਭ ਤੋਂ ਵੱਡੇ ਸਰੋਤ ਕੈਨੇਡਾ, ਬ੍ਰਾਜ਼ੀਲ ਤੇ ਮੈਕਸੀਕੋ ਹਨ। ਇਸ ਦੇ ਬਾਅਦ ਦੱਖਣ ਕੋਰੀਆ ਤੇ ਵੀਅਤਨਾਮ ਦਾ ਨੰਬਰ ਆਉਂਦਾ ਹੈ।
ਕੈਨੇਡਾ ਅਮਰੀਕਾ ਨੂੰ ਐਲੂਮੀਨੀਅਮ ਦਾ ਸਭ ਤੋਂ ਵੱਡਾ ਸਪਲਾਇਰ ਹੈ ਜੋ 2024 ਦੇ ਪਹਿਲੇ 11 ਮਹੀਨਿਆਂ ਵਿਚ ਕੁੱਲ ਦਰਾਮਦ ਦਾ 79 ਫੀਸਦੀ ਹੈ। ਮੈਕਸੀਕੋ ਐਲੂਮੀਨੀਅਮ ਸਕ੍ਰੈਪ ਤੇ ਐਲੂਮੀਨੀਅਮ ਮਿਸ਼ਰ ਧਾਤੂ ਦਾ ਮੁੱਖ ਸਪਲਾਇਰ ਹੈ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਬਣਾਇਆ ਰਿਕਾਰਡ, ਵਨਡੇ ਕ੍ਰਿਕਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬਣੇ ਦੂਜੇ ਕ੍ਰਿਕਟਰ
ਦੱਸ ਦੇਈਏ ਕਿ ਟਰੰਪ ਨੇ ਮੈਕਸੀਕੋ ਤੇ ਕੈਨੇਡਾ ਤੋਂ ਆਉਣ ਵਾਲੇ ਸਾਮਾਨਾਂ ‘ਤੇ 25 ਫੀਸਦੀ ਤੇ ਚੀਨ ਤੋਂ ਇੰਪੋਰਟ ‘ਤੇ 10 ਫੀਸਦੀ ਦਾ ਟੈਰਿਫ ਲਗਾਉਣ ਵਾਲੇ ਇਕ ਹੁਕਮ ‘ਤੇ ਹਸਤਾਖਰ ਕੀਤੇ ਹਨ। ਇਸ ਨਾਲ ਟ੍ਰੇਡ ਵਾਰ ਛਿੜਨ ਦਾ ਖਤਰਾ ਹੈ ਜੋ ਸਾਲਾਨਾ 2.1 ਟ੍ਰਿਲੀਅਨ ਡਾਲਰ ਤੋਂ ਵਧ ਦੇ ਵਪਾਰ ਨੂੰ ਬਾਧਿਤ ਕਰ ਸਕਦਾ ਹੈ। ਹਾਲਾਂਕਿ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਨੂੰ ਥੋੜ੍ਹੇ ਸਮੇਂ ਦੀ ਮੌਹਲਤ ਵੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
