ਇਜ਼ਰਾਈਲ ਅਤੇ ਇਰਾਨ ਵਿਚਾਲੇ ਹੋ ਰਹੀ ਜੰਗ ਵਿੱਚ ਹੁਣ ਅਮਰੀਕਾ ਨੇ ਵੀ ਐਂਟਰੀ ਕਰ ਲਈ ਹੈ। ਡੋਨਾਲਡ ਟਰੰਪ ਨੇ ਖੁਦ ਸੋਸ਼ਲ ਮੀਡੀਆ ‘ਤੇ ਇਸਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਜੈੱਟ ਮਿਸ਼ਨ ਪੂਰਾ ਕਰਨ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਨਿਕਲ ਗਏ ਹਨ।
ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ‘ਅਸੀਂ ਈਰਾਨ ਵਿੱਚ ਤਿੰਨ ਪ੍ਰਮਾਣੂ ਸਥਾਨਾਂ ‘ਤੇ ਆਪਣਾ ਬਹੁਤ ਸਫਲ ਹਮਲਾ ਪੂਰਾ ਕਰ ਲਿਆ ਹੈ, ਜਿਸ ਵਿੱਚ ਫੋਰਡੋ, ਨਤਾਨਜ਼ ਅਤੇ ਇਸਫਾਹਨ ਸ਼ਾਮਲ ਹਨ। ਸਾਰੇ ਲੜਾਕੂ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਫੋਰਡੋ ‘ਤੇ ਸੁੱਟ ਦਿੱਤਾ ਗਿਆ ਹੈ। ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ। ਦੁਨੀਆ ਵਿੱਚ ਕੋਈ ਹੋਰ ਫੌਜ ਨਹੀਂ ਹੈ ਜੋ ਇਹ ਕਰ ਸਕਦੀ ਸੀ। ਹੁਣ ਸ਼ਾਂਤੀ ਦਾ ਸਮਾਂ ਹੈ!’

America enters Iran-Israel war
ਡੋਨਾਲਡ ਟਰੰਪ ਨੇ ਕਿਹਾ ਕਿ ਉਹ ਈਰਾਨ ਵਿੱਚ ਅਮਰੀਕਾ ਦੇ ਸਫਲ ਫੌਜੀ ਕਾਰਵਾਈ ਬਾਰੇ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨੇ ਟਰੂਥ ਸੋਸ਼ਲ ‘ਤੇ ਲਿਖਿਆ, ‘ਇਹ ਸੰਯੁਕਤ ਰਾਜ, ਇਜ਼ਰਾਈਲ ਅਤੇ ਦੁਨੀਆ ਲਈ ਇੱਕ ਇਤਿਹਾਸਕ ਪਲ ਹੈ। ਈਰਾਨ ਨੂੰ ਹੁਣ ਇਸ ਯੁੱਧ ਨੂੰ ਖਤਮ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ।’
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ IndiGo ਦੀ ਫਲਾਈਟ ਰੱਦ ! ਟੇਕਆਫ਼ ਤੋਂ ਪਹਿਲਾਂ ਤਕਨੀਕੀ ਖਰਾਬੀ ਕਾਰਨ ਕੀਤੀ ਗਈ ਕੈਂਸਲ
ਡੋਨਾਲਡ ਟਰੰਪ ਨੇ ਇੱਕ ਪੋਸਟ ਵਿੱਚ ਇਸ਼ਾਰਾ ਕੀਤਾ ਹੈ ਕਿ ਈਰਾਨ ਦਾ ਫੋਰਡੋ ਪ੍ਰਮਾਣੂ ਪਲਾਂਟ ਤਬਾਹ ਹੋ ਗਿਆ ਹੈ। ਉਨ੍ਹਾਂ ਨੇ ਟਰੂਥ ਸੋਸ਼ਲ ‘ਤੇ ਇੱਕ ਓਪਨ-ਸੋਰਸ ਇੰਟੈਲੀਜੈਂਸ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ‘ਫੋਰਡੋ ਚਲਾ ਗਿਆ ਹੈ’। ਫੋਰਡੋ ਨੂੰ ਈਰਾਨ ਦਾ ਸਭ ਤੋਂ ਪ੍ਰਮੁੱਖ ਅਤੇ ਬਹੁਤ ਸੁਰੱਖਿਅਤ ਪ੍ਰਮਾਣੂ ਪਲਾਂਟ ਮੰਨਿਆ ਜਾਂਦਾ ਹੈ। ਇਹ ਕੋਮ ਸ਼ਹਿਰ ਦੇ ਨੇੜੇ ਪਹਾੜ ਦੇ ਹੇਠਾਂ ਬਣਾਇਆ ਗਿਆ ਹੈ। ਰਿਪੋਰਟ ਦੇ ਅਨੁਸਾਰ, ਇਹ ਪਲਾਂਟ ਪਹਾੜ ਦੇ ਅੰਦਰ 80 ਮੀਟਰ ਦੀ ਡੂੰਘਾਈ ‘ਤੇ ਸਥਿਤ ਹੈ।
ਵੀਡੀਓ ਲਈ ਕਲਿੱਕ ਕਰੋ -: