ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਵੀਡੀਓ ਅਮਰੀਕਾ ਵਿਚ ਰਹਿੰਦੇ ਭਾਰਤੀ ਕਾਰੋਬਾਰੀ ਕੁਨਾਲ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਵੀਡੀਓ ਵਿਚ ਇਕ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਦੇ ਅਧਿਕਾਰੀ ਉਨ੍ਹਾਂ ਵੱਲੋਂ ਹੱਥਕੜੀਆਂ ਲਗਾ ਕੇ ਜ਼ਮੀਨ ‘ਤੇ ਲਿਟਾਇਆ ਗਿਆ, ਵਿਦਿਆਰਥੀ ਰੋ ਵੀ ਰਿਹਾ ਹੈ ਤੇ ਗੁਹਾਰ ਲਗਾ ਰਿਹਾ ਹੈ ਕਿ ਮੈਂ ਪਾਗਲ ਨਹੀਂ ਹਾਂ ਪਰ ਇਹ ਲੋਕ ਮੈਨੂੰ ਪਾਗਲ ਸਾਬਤ ਕਰਨਾ ਚਾਹੁੰਦੇ ਹਨ।” ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਦਿਆਰਥੀ ਮਾਨਸਿਕ ਤੌਰ ‘ਤੇ ਬਹੁਤ ਤਣਾਅ ਵਿੱਚ ਸੀ ਅਤੇ ਸ਼ਾਇਦ ਆਪਣੇ ਆਪ ਨੂੰ ਸਹੀ ਢੰਗ ਨਾਲ ਸਮਝਾ ਨਹੀਂ ਸਕਦਾ ਸੀ।
ਇਹ ਵੀ ਪੜ੍ਹੋ : PM ਮੋਦੀ ਦਾ ਵੱਡਾ ਐਲਾਨ, ਜੰਗ ਦੌਰਾਨ ਨੁਕਸਾਨੇ ਗਏ 2060 ਘਰਾਂ ਨੂੰ ਦਿੱਤਾ ਜਾਵੇਗਾ 25 ਕਰੋੜ ਰੁ. ਦਾ ਮੁਆਵਜ਼ਾ
ਜਦੋਂ ਤੋਂ ਟਰੰਪ ਰਾਸ਼ਟਰਪਤੀ ਬਣੇ ਹਨ ਉਦੋਂ ਤੋਂ ਲਗਾਤਾਰ ਭਾਰਤੀ ਡਿਪੋਰਟ ਕਰਕੇ ਵਾਪਸ ਭੇਜੇ ਜਾ ਰਹੇ ਹਨ। ਅਜਿਹੇ ਵਿਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਅਮਰੀਕਾ ਦੇ ਨਿਊ ਜਰਸੀ ਦੇ ਏਅਰਪੋਰਟ ਦੀ ਦੱਸੀ ਜਾ ਰਹੀ ਹੈ ਜਿਥੇ ਨੌਜਵਾਨ ਦੀਆਂ ਬਾਹਾਂ ਵਿਚ ਹਥਕੜੀਆਂ ਲਗਾਈਆਂ ਹੋਈਆਂ ਹਨ, ਉਸ ਨੂੰ ਜ਼ਮੀਨ ‘ਤੇ ਲਿਟਾਇਆ ਗਿਆ ਹੈ ਤੇ ਉਸ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਕੁਨਾਲ ਨੇ ਲਿਖਿਆ ਕਿ ਵਿਦਿਆਰਥੀ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਸੁਪਨੇ ਸੱਚ ਕਰਨ ਲਈ ਅਮਰੀਕਾ ਆਉਂਦੇ ਹਨ ਪਰ ਅੱਜ ਇਸ ਨੌਜਵਾਨ ਨੂੰ ਦੇਖ ਕੇ ਮੈਂ ਖੁਦ ਨੂੰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਂ। ਕੁਨਾਲ ਨੇ ਕਿਹਾ ਕਿ ਹਰਿਆਣਵੀ ਵਿਚ ਨੌਜਵਾਨ ਕਹਿ ਰਿਹਾ ਸੀ ਕਿ ਮੈਂ ਪਾਗਲ ਨਹੀਂ ਹਾਂ ਪਰ ਉਹ ਮੈਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜੇ ਤੱਕ ਇਹ ਸਪੱਸਟ ਨਹੀਂ ਹੋ ਸਕਿਆ ਹੈ ਕਿ ਨੌਜਵਾਨ ਨੂੰ ਡਿਪੋਰਟ ਕਿਉਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: