ਕਤਰ ਤੋਂ ਯੂਗਾਂਡਾ ਜਾ ਰਹੀ ਫਲਾਈਟ ਵਿੱਚ ਅਜਿਹਾ ਕੁਝ ਹੋਇਆ ਜਿਸਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਰਾਤ ਭਰ ਦੇ ਸਫ਼ਰ ਤੋਂ ਬਾਅਦ ਜਦੋਂ ਲੈਂਡ ਇਹ ਫਲਾਈਟ ਹੋਈ ਤਾਂ ਇਸ ਵਿੱਚ ਯਾਤਰੀਆਂ ਦੀ ਗਿਣਤੀ ਵਧ ਗਈ । ਦੱਸ ਦੇਈਏ ਕਿ ਇਸ ਫਲਾਈਟ ਵਿੱਚ 35000 ਫੁੱਟ ਦੀ ਉਚਾਈ ‘ਤੇ ਇੱਕ ਬੱਚੀ ਨੇ ਜਨਮ ਲਿਆ । ਮਾਂ ਦੀ ਡਿਲਿਵਰੀ ਕਰਨ ਵਾਲੀ ਕੈਨੇਡੀਅਨ ਡਾਕਟਰ ਨੇ ਸੋਸ਼ਲ ਮੀਡੀਆ ‘ਤੇ ਬੱਚੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਇੱਕ ਰਿਪੋਰਟ ਅਨੁਸਾਰ ਫਲਾਈਟ ਦੇ ਉਡਾਣ ਭਰਨ ਦੇ ਇੱਕ ਘੰਟਾ ਬਾਅਦ ਹੀ ਪਤਾ ਲੱਗਿਆ ਕਿ ਇਸ ਫਲਾਈਟ ਵਿੱਚ ਯੂਗਾਂਡਾ ਜਾ ਰਹੀ ਇੱਕ ਪ੍ਰਵਾਸੀ ਮਜ਼ਦੂਰ ਔਰਤ ਬੱਚੇ ਨੂੰ ਜਨਮ ਦੇਣ ਵਾਲੀ ਹੈ। ਬੱਚੀ ਦੇ ਜਨਮ ਤੋਂ ਉਸ ਦਾ ਨਾਮ ਡਾਕਟਰ ਦੇ ਨਾਮ ‘ਤੇ ‘ਮਿਰੇਕਲ ਆਇਸ਼ਾ’ ਰੱਖਿਆ ਗਿਆ ।
ਇਹ ਵੀ ਪੜ੍ਹੋ: ਕਾਂਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਜੋਗਿੰਦਰ ਸਿੰਘ ਮਾਨ ‘ਆਪ’ ‘ਚ ਹੋਏ ਸ਼ਾਮਲ
ਇਸ ਸਬੰਧੀ ਖਤੀਬ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੇ ਬੱਚੀ ਦਾ ਨਾਮ ਮੇਰੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ । ਜਿਸ ਤੋਂ ਬਾਅਦ ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇੱਕ ਨੈਕਲੈਸ ਦਿੱਤਾ, ਜਿਸ ’ਤੇ ਅਰਬੀ ਵਿੱਚ ਆਇਸ਼ਾ ਲਿਖਿਆ ਹੋਇਆ ਸੀ । ਉਨ੍ਹਾਂ ਕਿਹਾ ਕਿ ਮੈਂ ਉਸਨੂੰ ਇਹ ਨੈਕਲੈਸ ਇਸ ਲਈ ਦਿੱਤਾ ਤਾਂ ਜੋ ਉਸ ਕੋਲ ਉਸ ਡਾਕਟਰ ਦੀ ਨਿਸ਼ਾਨੀ ਰਹੇਗੀ, ਜਿਸ ਨੇ 35,000 ਫੁੱਟ ਦੀ ਉਚਾਈ ’ਤੇ ਉਸ ਨੂੰ ਜਨਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
