ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਕੀਤੀ ਜੋ ਲਗਭਗ 35 ਮਿੰਟ ਤੱਕ ਚੱਲੀ। ਗੱਲਬਾਤ ਦੌਰਾਨ PM ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ‘ਆਪ੍ਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ PM ਮੋਦੀ ਨੇ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਨਾਲ ਜੁੜੇ ਕਿਸੇ ਵੀ ਵਿਸ਼ੇ ਵਿਚ ਵਪਾਰ ਨਾਲ ਸਬੰਧਤ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਦੁਹਰਾਇਆ ਕਿ ਪਾਕਿਸਤਾਨ ਦੇ ਕਹਿਣ ‘ਤੇ ਹੀ ਭਾਰਤ ਨੇ ਜੰਗਬੰਦੀ ਕੀਤੀ ਸੀ। ਭਾਰਤ ਕਦੇ ਕਿਸੇ ਤੀਜੇ ਪੱਖ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰਦਾ ਤੇ ਅੱਗੇ ਵੀ ਨਹੀਂ ਕਰੇਗਾ।
ਨਾਲ ਹੀ PM ਮੋਦੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਹੁਣ ਭਾਰਤ ਅੱਤਵਾਦੀ ਦੀਆਂ ਘਟਨਾਵਾਂ ਨੂੰ ਪ੍ਰਾਕਸੀ ਵਾਰ (ਪਰਦੇ ਦੇ ਪਿੱਛੇ ਦੀ ਲੜਾਈ) ਨਹੀਂ ਸਗੋਂ ਸਿੱਧੇ ਯੁੱਧ ਦੀ ਕਾਰਵਾਈ ਵਜੋਂ ਦੇਖੇਗਾ। ਭਾਰਤ ਦਾ ਆਪ੍ਰੇਸ਼ਨ ਸਿੰਦੂਰ ਹੁਣ ਵੀ ਜਾਰੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪੀਐੱਮ ਮੋਦੀ ਵੱਲੋਂ ਵਿਸਤਾਰ ਵਿਚ ਦੱਸੀਆਂ ਗਈਆਂ ਗੱਲਾਂ ਨੂੰ ਸਮਝਿਆ ਤੇ ਅੱਤਵਾਦ ਖਿਲਾਫ ਭਾਰਤ ਦੀ ਲੜਾਈ ਪ੍ਰਤੀ ਸਮਰਥਨ ਪ੍ਰਗਟਾਇਆ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਤੇ ਗੈਂ.ਗ/ਸਟਰ ਗੈਰੀ ਵਿਚਾਲੇ ਐ.ਨ.ਕਾਊਂ.ਟਰ, ਮੁਕਾਬਲੇ ‘ਚ ਮੁਲਜ਼ਮ ਦੇ ਪੈਰ ‘ਚ ਲੱਗੀ ਗੋ.ਲੀ
ਦੱਸ ਦੇਈਏ ਕਿ ਪੀਐੱਮ ਮੋਦੀ ਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ G7 ਦੇ ਪ੍ਰੋਗਰਾਮ ਦੌਰਾਨ ਹੋਣੀ ਸੀ ਪਰ ਟਰੰਪ ਨੂੰ 17 ਜੂਨ ਨੂੰ G7 ਛੱਡ ਕੇ ਅਮਰੀਕਾ ਪਰਤਣਾ ਪਿਆ। ਇਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ। ਇਸ ਦੇ ਬਾਅਦ ਟਰੰਪ ਦੇ ਕਹਿਣ ‘ਤੇ ਦੋਵੇਂ ਨੇਤਾਵਾਂ ਦੀ ਫੋਨ ‘ਤੇ ਗੱਲਬਾਤ ਹੋਈ। ਗੱਲਬਾਤ ਲਗਭਗ 35 ਮਿੰਟ ਚੱਲੀ। 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਬਾਅਦ ਰਾਸ਼ਟਰਪਤੀ ਟਰੰਪ ਨੇ ਫੋਨ ‘ਤੇ ਪੀਐੱਮ ਮੋਦੀ ਨਾਲ ਹਮਦਰਦੀ ਪ੍ਰਗਟਾਈ ਸੀ ਤੇ ਅੱਤਵਾਦ ਖਿਲਾਫ ਸਮਰਥਨ ਜਤਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: