ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ਦੁਨੀਆ ਵਿਚ ਟ੍ਰੇਡ ਵਾਰ ਦੀ ਸ਼ੁਰੂਆਤ ਕਰ ਦਿੱਤੀ। ਰਿਪੋਰਟ ਮੁਤਾਬਕ ਉਨ੍ਹਾਂ ਨੇ ਕੈਨੇਡਾ ਨੂੰ ਦੁੱਗਣਾ ਝਟਕਾ ਦਿੱਤਾ ਹੈ। ਸਟੀਲ ਤੇ ਐਲੂਮੀਨੀਅਮ ਦੀ ਦਰਾਮਦ ‘ਤੇ 50% ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ।
ਟਰੰਪ ਦੇ ਇਸ ਨਵੇਂ ਐਲਾਨ ਦਾ ਮਤਲਬ ਇਹ ਹੋਇਆ ਕਿ ਕੈਨੇਡਾ ਤੋਂ ਅਮਰੀਕਾ ਵਿਚ ਆਉਣ ਵਾਲੇ ਸਾਰੇ ਸਟੀਲ ਤੇ ਐਲੂਮੀਨੀਅਮ ਉਤਪਾਦਾਂ ‘ਤੇ ਪਹਿਲਾਂ ਤੋਂ ਪ੍ਰਸਤਾਵਿਤ 25 ਫੀਸਦੀ ਦੀ ਜਗ੍ਹਾ ਹੁਣ 50 ਫੀਸਦੀ ਦਾ ਟੈਰਿਫ ਲੱਗੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਤੋਂ ਦਰਾਮਦ ਸਟੀਲ ਐਲੂਮੀਨੀਅਮ ਉਤਪਾਦਾਂ ‘ਤੇ ਟੈਰਿਫ ਵਿਚ ਵਾਧੇ ਦਾ ਫੈਸਲਾ ਉਨ੍ਹਾਂ ਨੇ ਓਂਟਾਰੀਓ ਕੈਨੇਡਾ ਵੱਲੋਂ ਬਿਜਲੀ ‘ਤੇ 25 ਫੀਸਦੀ ਟੈਰਿਫ ਲਗਾਏ ਜਾਣ ਦੇ ਜਵਾਬ ਵਿਚ ਕੀਤਾ ਹੈ।
ਇਹ ਵੀ ਪੜ੍ਹੋ : ਯੂਕਰੇਨ 30 ਦਿਨਾਂ ਦੀ ਜੰਗਬੰਦੀ ਲਈ ਹੋਇਆ ਸਹਿਮਤ, ਅਮਰੀਕਾ ਦੇ ਪ੍ਰਸਤਾਵ ਨੂੰ ਕੀਤਾ ਸਵੀਕਾਰ
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਾਮਰਸ ਸੈਕ੍ਰੇਟਰੀ ਹਾਰਵਰਡ ਲਿਊਟਨਿੰਕ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਤਪਾਦਾਂ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਏ ਤੇ ਇਹ ਅੱਜ ਤੋਂ ਲਾਗੂ ਹੋ ਜਾਣਗੇ। ਇਸ ਤੋਂ ਇਲਾਵਾ ਰਿਪੋਰਟ ਵਿਚ ਦੱਸਿਆ ਗਿਆ ਕਿ ਟਰੰਪ ਨੇ ਕੈਨੇਡਾ ਡੇਅਰੀ ਪ੍ਰੋਡਕਟ ਤੇ ਕਾਰਾਂ ‘ਤੇ ਲੱਗਣ ਵਾਲੇ ਟੈਰਿਫ ਨੂੰ ਘੱਟ ਕਰਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਕੈਨੇਡਾ ਹਾਈ ਟੈਰਿਫ ਨੂੰ ਘੱਟ ਨਹੀਂ ਕਰਦਾ ਤਾਂ ਉਹ ਟੈਰਿਫ ਵਿਚ ਹੋਰ ਵਾਧਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
