ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਪੁਤਿਨ ਅੱਗ ਨਾਲ ਖੇਡ ਰਹੇ ਹਨ। ਟਰੰਪ ਦਾ ਇਹ ਬਿਆਨ ਯੂਕਰੇਨ ਦੇ ਜਾਰੀ ਹਵਾਈ ਹਮਲਿਆਂ ਦੇ ਬਾਅਦ ਆਇਆ।
ਉਨ੍ਹਾਂ ਕਿਹਾ ਕਿ ਜੇਕਰ ਉਹ ਨਹੀਂ ਹੁੰਦੇ ਤਾਂ ਰੂਸ ਦੇ ਨਾਲ ਬੁਰਾ ਹੋ ਚੁੱਕਾ ਹੁੰਦਾ। ਰਿਪੋਰਟ ਮੁਤਾਬਕ ਟਰੰਪ ਇਸ ਹਫਤੇ ਦੇ ਆਖਿਰ ਤੱਕ ਰੂਸ ‘ਤੇ ਨਵੇਂ ਪ੍ਰਤੀਬੰਧ ਲਗਾਉਣ ‘ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਸੀ ਕਿ ਪੁਤਿਨ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ।
ਦਰਅਸਲ ਰੂਸ ਨੇ 24 ਮਈ ਨੂੰ ਯੂਕਰੇਨ ‘ਤੇ 3 ਸਾਲ ਵਿਚ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਸੀ ਜਿਸ ਦੇ ਬਾਅਦ ਤੋਂ ਟਰੰਪ ਖੁੱਲ੍ਹ ਕੇ ਪੁਤਿਨ ਦੀ ਆਲੋਚਨਾ ਕਰ ਰਹੇ ਹਨ। ਰੂਸ ਨੇ ਕੀਵ ‘ਤੇ 9 ਬੈਲਿਸਟਿਕ ਮਿਜ਼ਾਈਲਾਂ, 60 ਕਰੂਜ਼ ਮਿਜ਼ਾਈਲਾਂ ਤੇ 298 ਡ੍ਰੋਨ ਨਾਲ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਖੰਨਾ : ਨਾਟਕ ਦੀ ਨਕਲ ਕਰਦਿਆਂ ਵਾਪਰਿਆ ਹਾ.ਦ.ਸਾ, 13 ਸਾਲਾਂ ਕੁੜੀ ਨੇ ਗੁਆਈ ਜਾ/ਨ
ਟਰੰਪ ਦੇ ਬਿਆਨ ‘ਤੇ ਰੂਸ ਦੇ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਵਿਚ ਸੁਰੱਖਿਆ ਪ੍ਰੀਸ਼ਦ ਦੇ ਉਪ ਪ੍ਰਧਾਨ ਦਿਮਿਤਰੀ ਮੇਦਵੇਦੇਵ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਕ ਹੀ ਬੁਰੀ ਚੀਜ਼ ਬਾਰੇ ਜਾਣਦਾ ਹਾਂ ਤੀਜਾ ਵਿਸ਼ਵ ਯੁੱਧ। ਮੈਨੂੰ ਉਮੀਦ ਹੈ ਕਿ ਟਰੰਪ ਇਸ ਨੂੰ ਸਮਝਣਗੇ।
ਵੀਡੀਓ ਲਈ ਕਲਿੱਕ ਕਰੋ -: