ਆਬੂਧਾਬੀ ਏਅਰਪੋਰਟ ‘ਤੇ ਅਮਰੀਕਾ ਵਿਚ H-1B ਵੀਜ਼ੇ ‘ਤੇ ਕੰਮ ਕਰਨ ਵਾਲੇ ਤਿੰਨ ਭਾਰਤੀਆਂ ਨੂੰ US ਵਿਚ ਐਂਟਰੀ ਤੋਂ ਰੋਕ ਦਿੱਤਾ ਗਿਆ। ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਦੇ H-1B ਵੀਜ਼ਾ ਰੱਦ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਭਾਰਤ ਵਿਚ ਇਜਾਜ਼ਤ ਤੋਂ ਜ਼ਿਆਦਾ ਸਮਾਂ ਬਿਤਾਇਆ ਸੀ।
ਇਕ ਅਧਿਕਾਰੀ ਲਗਭਗ ਤਿੰਨ ਮਹੀਨੇ ਤੱਕ ਭਾਰਤ ਵਿਚ ਰਿਹਾ ਜਦੋਂ ਕਿ ਹੋਰਨਾਂ ਨੇ ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਓਵਰ ਸਟੇਅ ਕੀਤਾ। ਇਨ੍ਹਾਂ ਭਾਰਤੀ ਨਾਗਰਿਕਾਂ ਕੋਲ ਓਵਰ-ਸਟੇ ਨੂੰ ਜਸਟੀਫਾਈ ਕਰਨ ਲਈ ਐਮਰਜੈਂਸੀ ਪਰੂਫ ਤੇ ਇੰਪਲਾਇਰਸ ਵੱਲੋਂ ਜਾਰੀ ਕੀਤਾ ਗਿਆ ਪੱਤਰ ਸੀ ਪਰ ਫਿਰ ਵੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਾਰਤ ਪਰਤਣ ਨੂੰ ਕਿਹਾ।
ਦੱਸ ਦੇਈਏ ਕਿ H-1B ਵੀਜ਼ਾ ਧਾਰਕਾਂ ਲਈ ਅਮਰੀਕਾ ਤੋਂ ਬਾਹਰ ਅਧਿਕਤਮ 60 ਦਿਨ ਰੁਕਣ ਦੀ ਇਜਾਜ਼ਤ ਹੈ, ਉਹ ਵੀ ‘ਵੈਲਿਡ ਰੀਜਨ’ ਦੇ ਨਾਲ। ਹਾਲਾਂਕਿ ਵੀਜ਼ਾ ਰੱਦ ਹੋਣ ਤੋਂ ਬਚਣ ਲਈ 30-40 ਦਿਨ ਤੋਂ ਜ਼ਿਆਦਾ ਨਹੀਂ ਰੁਕਣਾ ਚਾਹੀਦਾ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫੰਡਾਂ ਦਾ ਵੇਰਵਾ ਜਾਰੀ, ਸ਼ੰਭੂ ਬਾਰਡਰ ‘ਤੇ 401 ਦਿਨ ਚੱਲਿਆ ਸੀ ਕਿਸਾਨ ਅੰਦੋਲਨ-2
ਦਰਅਸਲ ਆਬੂਧਾਬੀ ਇੰਟਰਨੈਸ਼ਨਲ ਏਅਰਪੋਰਟ ‘ਤੇ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਪ੍ਰੀਕਲੀਅਰੈਂਸ ਸਹੂਲਤ ਹੈ। ਇਸ ਦਾ ਮਤਲਬ ਹੈ ਕਿ ਯਾਤਰੀਆਂ ਨੂੰ ਅਮਰੀਕਾ ਲਈ ਆਪਣੀ ਫਲਾਈਟ ‘ਤੇ ਜਾਣ ਤੋਂ ਪਹਿਲਾਂ ਹੀ US ਦੇ ਇਮੀਗ੍ਰੇਸ਼ਨ ਤੇ ਕਸਟਮਸ ਚੈਕਸ ਤੋਂ ਲੰਘਣਾ ਪੈਂਦਾ ਹੈ। ਇਸ ਸਹੂਲਤ ਦੀ ਵਜ੍ਹਾ ਤੋਂ ਕਈ ਵਾਰ ਸਖਤੀ ਦੇਖਣ ਨੂੰ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: