ਖਾਲਿਸਤਾਨ ਸਮਰਥਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬੜੇ ਹੀ ਫਿਲਮੀ ਅੰਦਾਜ਼ ਵਿੱਚ ਹੋਈ। ਅੰਮ੍ਰਿਤਪਾਲ ਨੇ ਸ਼ਨੀਵਾਰ ਨੂੰ ਇੱਕ ਸਮਾਗਮ ਵਿ4ਚ ਹਿੱਸਾ ਲੈਣਾ ਸੀ। ਦੂਜੇ ਪਾਸੇ ਪ੍ਰੋਗਰਾਮ ਦੀ ਸੂਚਨਾ ਮਿਲਦੇ ਹੀ ਪੁਲਿਸ ਸਰਗਰਮ ਹੋ ਗਈ ਤੇ ਜਲੰਧਰ ਤੋਂ ਮੋਗਾ ਜਾਂਦੇ ਹੋਏ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਜਲੰਧਰ ਦੇ ਮਹਿਤਪੁਰ ਵਿੱਚ ਘੇਰ ਲਿਆ ਗਿਆ।
ਪੁਲਿਸ ਨੇ ਉਸ ਦੇ ਛੇ ਸਾਥੀਆਂ ਨੂੰ ਪਹਿਲਾਂ ਫੜਿਆ। ਸਾਰਿਆਂ ਦੇ ਕਬਜ਼ੇ ਤੋਂ ਹਥਿਆਰ ਵੀ ਬਰਾਮਦ ਹੋਏ। ਹਾਲਾਂਕਿ ਅੰਮ੍ਰਿਤਪਾਲ ਲਿੰਕ ਰੋਡ ਤੋਂ ਹੁੰਦੇ ਹੋਏ ਮੌਕੇ ਤੋਂ ਆਪਣੀ ਮਰਸਿਡੀਜ਼ ਵਿੱਚ ਭੱਜ ਨਿਕਲਿਆ। ਇਸ ਮਗਰੋਂ 8 ਜ਼ਿਲ੍ਹਿਆਂ ਦੀ ਪੁਲਿਸ ਨੇ ਕਰੀਬ 100 ਗੱਡੀਆਂ ਵਿੱਚ ਡੇਢ ਘੰਟੇ ਤੱਕ ਅੰਮ੍ਰਿਪਾਲ ਦਾ ਪਿੱਛਾ ਕੀਤਾ, ਤੇ ਫਿਰ ਨਕੋਦਰ ਏਰੀਆ ਵਿੱਚ ਘੇਰ ਕੇ ਫੜ ਲਿਆ।

ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਨੇ ਸ਼ਾਹਕੋਟ-ਮਲਸੀਆਂ ਇਲਾਕੇ ਤੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਵਿੱਚ ਪ੍ਰੋਗਰਾਮ ਰਖੇ ਸਨ। ਸ਼ਾਹਕੋਟ-ਮਲਸੀਆਂ ਇਲਾਕੇ ਵਿੱਚ ਉਸ ਦੇ ਪ੍ਰਗਰਾਮ ਲਈ ਸਮਰਥਕ ਸਵੇਰ ਤੋਂ ਹੀ ਜੁਟਣ ਲੱਗੇ ਸਨ। ਪੁਲਿਸ ਵੱਲੋਂ ਸ਼ੁੱਕਰਵਾਰ ਰਾਤ ਨੂੰ ਹੀ ਪੁਲਿਸ ਲਾਈਨ ਵਿੱਚ ਬੈਠ ਕੇ ਸਾਰਾ ਖਾਕਾ ਤਿਆਰ ਕਰ ਲਿਆ ਗਿਆ ਸੀ ਕਿ ਕਿਵੇਂ ਤੇ ਕਦੋਂ ਤੇ ਕਿੱਥੇ ਅੰਮ੍ਰਿਤਪਾਲ ਨੂੰ ਗਿਫਤਾਰ ਕਰਨਾ ਹੈ।
ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਜਲੰਧਰ ਦਿਹਾਤ ਇਲਾਕੇ ਦੇ ਮਹਿਤਪੁਰ ਨੂੰ ਚੁਣਿਆ ਗਿਆ, ਜਿਥੋਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਕਾਫਲੇ ਨਾਲ ਲੰਘਣਾ ਸੀ। ਮਹਿਤਪੁਰ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਅਰਧਫੌਜੀ ਬਲਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਘੇਰ ਲਿਆ। ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਜਲੰਧਰ ਦਿਹਾਤ ਦੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਤੇ ਮੋਗਾ ਦੇ ਐੱਸ.ਐੱਸ.ਪੀ. ਜੇ ਇਲੇਨਚੇਲੀਅਨ ਨੂੰ ਕਮਾਨ ਸੌਂਪੀ ਗਈ ਸੀ।
ਸ਼ਨੀਵਾਰ ਦੁਪਹਿਰ ਲਗਭਗ 1 ਵਜੇ ਜਿਵੇਂ ਹੀ ਅੰਮ੍ਰਿਤਪਾਲ ਦਾ ਕਾਫਲਾ ਜਲੰਧਰ ਦੇ ਮਿਹਤੁਪਰ ਪਹੁੰਚਿਆ, ਪੁਲਿਸ ਨੇ ਘੇਰਾ ਪਾ ਲਿਆ। ਕਾਫਲੇ ਵਿੱਚ ਸਭ ਤੋਂ ਅੱਗੇ ਚੱਲ ਰਹੀਆਂ 2 ਗੱਡੀਆਂ ਵਿੱਚ ਸਵਾਰ 6 ਲੋਕਾਂ ਨੂੰ ਫੜ ਲਿਆ ਗਿਆ। ਅੰਮ੍ਰਿਤਪਾਲ ਦੀ ਮਰਸਿਡੀਜ਼ ਕਾਫਲੇ ਵਿੱਚ ਤੀਜੇ ਨੰਬਰ ‘ਤੇ ਸੀ। ਪੁਲਿਸ ਨੂੰ ਵੇਖ ਕੇ ਉਸ ਦਾ ਡਰਾਈਵਰ ਗੱਡੀ ਲਿੰਕ ਰੋਡ ਵੱਲ ਮੋੜ ਕੇ ਭਜਾ ਲੈ ਗਿਆ। ਜਲੰਧਰ ਤੇ ਮੋਗਾ ਪੁਲਿਸ ਉਸ ਦੇ ਪਿੱਛੇ ਲੱਗ ਗਈ। ਅੰਮ੍ਰਿਤਪਾਲ ਦਾ ਕਾਰ ਵਿੱਚ ਬੈਠ ਕੇ ਭੱਜਦੇ ਹੋਏ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ।
ਇਹ ਵੀ ਪੜ੍ਹੋ : ਸਿੱਖ ਫੌਜੀਆਂ ਲਈ ਬੈਲਿਸਟਿਕ ਹੈਲਮੇਟ ਪਹਿਨਣਾ ਲਾਜ਼ਮੀ! ਜਲਦ ਜਾਰੀ ਹੋ ਸਕਦੈ ਹੁਕਮ
ਇਸ ਵੀਡੀਓ ਵਿੱਚ ਅੰਮ੍ਰਿਤਪਾਲ ਗੱਡੀ ਦੀ ਅਗਲੀ ਸੀਟ ‘ਤੇ ਬੈਠਾ ਨਜ਼ਰ ਆ ਰਿਹਾ ਹੈ ਤੇ ਆਪਣੇ ਸਮਰਥਕਾਂ ਨੂੰ ਇਕੱਠਾ ਹੋਣ ਦੀ ਅਪੀਲ ਕਰ ਰਿਹਾ ਹੈ। ਗੱਡੀ ਵਿੱਚ ਮੌਜੂਦ ਅੰਮ੍ਰਿਤਪਾਲ ਦੇ ਸਮਰਥਕ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਦੀ ਸੰਭਾਵਨਾ ਵੇਖ ਕੇ ਪੁਲਿਸ ਨੇ ਇੰਟਰਨੈੱਟ ਸੇਵਾ ਬਿਲਕੁਲ ਬੰਦ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
