23 ਮਈ ਨੂੰ ਫਗਵਾੜਾ ਨੇੜੇ HDFC ਬੈਂਕ ਵਿਚ ਲੁੱਟ ਦੀ ਵਾਰਦਾਤ ਵਾਪਸੀ ਸੀ ਜਿਸ ਨੂੰ ਕਪੂਰਥਲਾ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਹੈ ਤੇ ਇਸ ਤਹਿਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਬੈਂਕ ਵਿਚ 3 ਲੁਟੇਰਿਆਂ ਨੇ 38 ਲੱਖ 34900 ਰੁਪਏ ਦੀ ਲੁੱਟ ਕੀਤੀ ਸੀ। ਪੁਲਿਸ ਵੱਲੋਂ ਲੁੱਟ ਦੇ ਮੁੱਖ ਸਾਜਿਸ਼ਕਰਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੇ ਯਾਰਾਂ ਨਾਲ ਮਿਲ ਕੇ ਇਹ ਡਕੈਤੀ ਕੀਤੀ। 12ਵੀਂ ਪਾਸ ਮੁੰਡਾ ਯਾਰਾਂ ਨਾਲ ਮਿਲ ਕੇ ਡਕੈਤ ਬਣ ਗਿਆ। ਉਨ੍ਹਾਂ ਨੇ ਬੈਂਕ ਦੇ ਸੁਰੱਖਿਆ ਕਰਮੀ ਨੂੰ ਬੰਦੀ ਬਣਾ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੰਨਾ ਹੀ ਨਹੀਂ ਜਿਹੜੀ ਗੱਡੀ ਵਿਚ ਉਹ ਲੁੱਟ ਕਰਨ ਆਏ ਸਨ, ਉਸ ‘ਤੇ ਫਰਜ਼ੀ ਨੰਬਰ ਪਲੇਟ ਵੀ ਲਗਾਈ ਗਈ ਸੀ ਤੇ ਬਾਅਦ ਵਿਚ ਉਸ ਨੂੰ ਬਦਲ ਦਿੱਤਾ ਪਰ ਸੀਸੀਟੀਵੀ ਫੁਟੇਜ ਤੋਂ ਇਹ ਬੰਦੇ ਬਚ ਨਹੀਂ ਸਕੇ।
ਇਹ ਵੀ ਪੜ੍ਹੋ : ਪੰਜਾਬ ‘ਚ ਅਗਲੇ 3 ਦਿਨ ਗਰਮੀ ਕੱਢੇਗੀ ਵੱਟ, ਹੀਟ ਵੇਵ ਦਾ ਅਲਰਟ, 9 ਜ਼ਿਲ੍ਹਿਆਂ ‘ਚ ਤਾਪਮਾਨ 40 ਡਿਗਰੀ ਤੋਂ ਪਾਰ
ਪੁਲਿਸ ਨੇ ਇਸ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ 2 ਦੀ ਭਾਲ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਇਸ ਪੂਰੀ ਵਾਰਦਾਤ ਦੀ ਪਲਾਨਿੰਗ ਕੀਤੀ ਸੀ ਉਹ 12ਵੀਂ ਪਾਸ ਹੈ ਤੇ ਉਸ ਦੀ ਕ੍ਰਿਮੀਨਲ ਬੈਕਗਰਾਊਂਡ ਹੈ ਤੇ ਜਿਸ ਵਿਅਕਤੀ ਨੂੰ ਪੁਲਿਸ ਨੇ ਫੜਿਆ ਹੈ, ਉਸ ਦੀ ਇਹ ਪਹਿਲੀ ਵਾਰਦਾਤ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 13 ਲੱਖ ਦੀ ਨਕਦੀ ਤੇ ਪਿਸਤੌਲ ਬਰਾਮਦ ਕੀਤੀ ਗਈ ਹੈ। ਕੈਮਰਿਆਂ ਦੀ ਮਦਦ ਨਾਲ 150 ਕਿਲੋਮੀਟਰ ਤੱਕ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਜਿਥੋਂ ਪਤਾ ਲੱਗਿਆ ਕਿ ਕਿਵੇਂ ਇਨ੍ਹਾਂ ਨੇ ਗੱਡੀ ਦੀ ਨੰਬਰ ਪਲੇਟ ਬਦਲੀ ਸੀ।
ਵੀਡੀਓ ਲਈ ਕਲਿੱਕ ਕਰੋ -: