ਪੰਜਾਬ ਵਿਚ ਲੋਕਾਂ ਦੀ ਸਹੂਲਤ ਲਈ ਸਰਕਾਰ ਨੇ 46 ਨਵੀਆਂ ਅਤਿ-ਆਧੁਨਿਕ ਐਂਬੂਲੈਂਸ ਸਿਹਤ ਵਿਭਾਗ ਦੇ ਬੇੜੇ ਵਿਚ ਸ਼ਾਮਲ ਕੀਤੀਆਂ ਹਨ। ਸਿਹਤ ਮੰਤਰੀ ਬਲਬੀਰ ਸਿੰਘ ਨੇ ਇਨ੍ਹਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ। ਇਨ੍ਹਾਂ ਐਂਬੂਲੈਂਸ ਵਿਚ ਬੇਸਿਕ ਲਾਈਫ ਸਪੋਰਟ ਤੇ ਜੀਪੀਐੱਸ ਵਰਗੀਆਂ ਸਹੂਲਤਾਂ ਉਪਲਬਧ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਸਮਾਣਾ ਵਿਚ ਹੋਏ ਸੜਕ ਹਾਦਸੇ ਵਿਚ ਕੈਂਟਰ ਤੇ ਸਕੂਲ ਬੱਸ ਦੀ ਟੱਕਰ ਹੋਈ ਸੀ ਜਿਸ ਵਿਚ 7 ਬੱਚਿਆਂ ਦੀ ਮੌਤ ਹੋ ਗਈ ਸੀ। ਹੁਣ ਉਨ੍ਹਾਂ 7 ਬੱਚਿਆਂ ਦੀ ਯਾਦ ਵਿਚ 7 ਐਂਬੂਲੈਂਸ ਸਮਰਿਪਤ ਕੀਤੀਆਂ ਗਈਆਂ ਹਨ। ਇਹ ਐਂਬੂਲੈਂਸ ਸਮਾਣਾ ਖੇਤਰ ਵਿਚ ਹੀ ਤਾਇਨਾਤ ਕੀਤੀਆਂ ਜਾਣਗੀਆਂ।
ਐਂਬੂਲੈਂਸ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ। ਸ਼ਹਿਰੀ ਖੇਤਰਾਂ ਵਿਚ 10 ਤੋਂ 12 ਮਿੰਟ ਤੇ ਪੇਂਡੂ ਖੇਤਰਾਂ ਵਿਚ 15 ਮਿੰਟ ਦੇ ਅੰਦਰ ਐਂਬੂਲੈਂਸ ਲੋਕਾਂ ਤੱਕ ਪਹੁੰਚੇਗੀ। ਇਨ੍ਹਾਂ ਵਿਚ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹਨ ਤਾਂ ਕਿ ਐਮਰਜੈਂਸੀ ਸਮੇਂ ਲੋਕਾਂ ਨੂੰ ਤੁਰੰਤ ਸਹਾਇਤਾ ਮਿਲ ਸਕੇ।
ਇਹ ਵੀ ਪੜ੍ਹੋ : ਅਹਿਮਦਾਬਾਦ ਪਲੇਨ ਕ੍ਰੈਸ਼ : ਪਤੀ ਦਾ ਜਨਮਦਿਨ ਮਨਾਉਣ ਲਈ ਲੰਡਨ ਜਾ ਰਹੀ ਹਰਪ੍ਰੀਤ ਕੌਰ ਦੀ ਹੋਈ ਮੌਤ
ਇਨ੍ਹਾਂ ਐਂਬੂਲੈਂਸਾਂ ਵਿਚੋਂ ਪਟਿਆਲੇ ਨੂੰ 11, ਲੁਧਿਆਣੇ ਨੂੰ 4 ਤੇ ਫਤਿਹਗੜ੍ਹ ਸਾਹਿਬ ਨੂੰ 3 ਐਂਬੂਲੈਂਸ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਲੋੜ ਮੁਤਾਬਕ ਸਾਰੇ ਜ਼ਿਲ੍ਹਿਆਂ ਵਿਚ ਇਨ੍ਹਾਂ ਦਾ ਸੰਚਾਲਨ ਕੀਤਾ ਜਾਵੇਗਾ। ਹੁਣ ਕੁੱਲ 371 ਐਂਬੂਲੈਂਸ ਪੂਰੇ ਪੰਜਾਬ ਵਿਚ ਲੋਕਾਂ ਦੀ ਸੇਵਾ ਲਈ ਰਹਿਣਗੀਆਂ। ਐਂਬੂਲੈਂਸ ਵਿਚ ਆਕਸੀਜਨ, ਐਮਰਜੈਂਸੀ ਦਵਾਈਆਂ ਤੇ ਹੋਰ ਵਾਧੂ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਐਂਬੂਲੈਂਸ ਵਿਚ ਡਲਿਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਐਂਬੂਲੈਂਸਾਂ ਸਰਕਾਰ ਦੁਆਰਾ ਖਰੀਦੀਆਂ ਗਈਆਂ ਹਨ ਪਰ ਇਨ੍ਹਾਂ ਦਾ ਸੰਚਾਲਨ ਸਿਰਫ ਏਜੰਸੀਆਂ ਰਾਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: