ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅਕਸਰ ਹੀ ਸੁਰਖੀਆਂ ਦੇ ਵਿਚ ਦਿਖਾਈ ਦਿੰਦੀ ਹੈ। ਆਏ ਦਿਨ ਹੀ ਮੋਬਾਈਲ ਫੋਨ ਅਤੇ ਹੋਰ ਵਸਤੂਆਂ ਜੇਲ੍ਹ ਦੀਆਂ ਬੈਰਕਾਂ ਵਿੱਚੋਂ ਬਰਾਮਦ ਹੁੰਦੀਆਂ ਹਨ ਪਰ ਇਹਨਾਂ ਚੀਜ਼ਾਂ ਵਿੱਚੋਂ ਮੁੱਖ ਨਸ਼ਾ ਹੈ ਜੋ ਕਿ ਕੇਂਦਰੀ ਜੇਲ ਦੀਆਂ ਬੈਰਕਾਂ ਵਿੱਚੋਂ ਲਗਾਤਾਰ ਹੀ ਬਰਾਮਦ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅਜੇ ਨਹੀਂ ਮਿਲੇਗੀ ਠੰਡ ਤੋਂ ਰਾਹਤ, 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਇਸ ਦਿਨ ਪਵੇਗਾ ਮੀਂਹ
ਤਾਜ਼ਾ ਮਾਮਲਾ ਫਿਰ ਸਾਹਮਣੇ ਆਇਆ ਹੈ ਜਿੱਥੇ ਕੇਂਦਰੀ ਜੇਲ ਦੀ ਪੰਜ ਨੰਬਰ ਬੈਰਕ ਵਿੱਚੋਂ 950 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਗੁਰਮੇਜ ਸਿੰਘ ਸੰਧੂ ਡਿਪਟੀ ਸੁਪਰਡੈਂਟ ਸਕਿਓਰਿਟੀ ਕੇਂਦਰੀ ਜੇਲ ਦੇ ਬਿਆਨਾਂ ਦੇ ਅਧਾਰ ਤੇ 950 ਨਸ਼ੀਲੀਆਂ ਗੋਲੀਆਂ ਨੂੰ ਬਰਾਮਦ ਕਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਵੀਡੀਓ ਲਈ ਕਲਿੱਕ ਕਰੋ -:
