ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਨੌਜਵਾਨ ਵਰਿੰਦਰ ਸਿੰਘ ਦੀ 14 ਜੁਲਾਈ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਮੌਤ ਹੋ ਗਈ ਸੀ। ਵਰਿੰਦਰ ਦੇ ਪਿਤਾ ਉਹਨਾਂ ਦੀਆਂ ਅੰਤਿਮ ਰਸਮਾਂ ਲਈ ਅਮਰੀਕਾ ਜਾਣਾ ਚਾਹੁੰਦੇ ਸਨ। ਉਨ੍ਹਾਂ ਦੀ ਮਦਦ ਲਈ ਕੁਲਦੀਪ ਧਾਲੀਵਾਲ ਅੱਗੇ ਆਏ। ਉਹਨਾਂ ਨੇ 20 ਜੁਲਾਈ 2024 ਨੂੰ ਅਮਰੀਕੀ ਸਰਕਾਰ ਨੂੰ ਪੱਤਰ ਲਿਖ ਕੇ ਵਿਸ਼ੇਸ਼ ਵੀਜ਼ੇ ਦੀ ਮੰਗ ਕੀਤੀ, ਜਿਸ ਨੂੰ ਸਵੀਕਾਰ ਕਰ ਲਿਆ ਅਤੇ ਪਰਿਵਾਰ ਨੂੰ 8 ਦਿਨਾਂ ਲਈ ਵਿਸ਼ੇਸ਼ ਵੀਜ਼ਾ ਦੇ ਦਿੱਤਾ।
ਇਸ ਸਬੰਧੀ ਕੁਲਦੀਪ ਧਾਲੀਵਾਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਨੌਜਵਾਨ ਵਰਿੰਦਰ ਸਿੰਘ ਜੀ ਦਾ ਦੇਹਾਂਤ 14 ਜੁਲਾਈ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹੋ ਗਿਆ ਸੀ। ਵਰਿੰਦਰ ਦੇ ਪਿਤਾ ਉਹਨਾਂ ਦੀਆਂ ਅੰਤਿਮ ਰਸਮਾਂ ਲਈ ਅਮਰੀਕਾ ਜਾਣਾ ਚਾਹੁੰਦੇ ਸਨ। ਸੂਚਨਾ ਮਿਲਦੇ ਹੀ ਮੈਂ 20 ਜੁਲਾਈ 2024 ਨੂੰ ਅਮਰੀਕੀ ਸਰਕਾਰ ਨੂੰ ਪੱਤਰ ਲਿਖ ਕੇ ਵਿਸ਼ੇਸ਼ ਵੀਜ਼ੇ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਅਤੇ ਪਰਿਵਾਰ ਨੂੰ 8 ਦਿਨਾਂ ਲਈ ਵਿਸ਼ੇਸ਼ ਵੀਜ਼ਾ ਦੇ ਦਿੱਤਾ।
ਇਹ ਵੀ ਪੜ੍ਹੋ : ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਵਾਪਸੀ ਦੀ ਤਰੀਕ ਤੈਅ, ਨਾਸਾ ਨੇ ਸਾਂਝੀ ਕੀਤੀ ਜਾਣਕਾਰੀ
ਉਨ੍ਹਾਂ ਅੱਗੇ ਲਿਖਿਆ ਕਿ ਵਰਿੰਦਰ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿ ਰਿਹਾ ਸੀ। ਇਸਦੇ ਬਾਵਜੂਦ, ਅਮਰੀਕੀ ਸਰਕਾਰ ਨੇ ਪਹਿਲੀ ਵਾਰ ਆਪਣੇ ਸਖ਼ਤ ਨਿਯਮਾਂ ਦੇ ਵਿਰੁੱਧ ਮਨੁੱਖੀ ਆਧਾਰ ‘ਤੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ। ਤੁਹਾਡੀ ਮਦਦ ਨਾਲ ਇੱਕ ਪਰਿਵਾਰ ਆਪਣੇ ਬੱਚੇ ਨੂੰ ਆਖਰੀ ਵਾਰ ਦੇਖ ਸਕੇਗਾ ਅਤੇ ਉਸਦਾ ਅੰਤਿਮ ਸੰਸਕਾਰ ਕਰ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: