ਪਟਿਆਲਾ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਟ੍ਰੇਨ ਹੇਠਾਂ ਆਉਣ ਕਾਰਨ ਕੁੜੀ ਦਾ ਪੈਰ ਕੱਟਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੈਰ ਫਿਸਲਣ ਕਾਰਨ ਹਾਦਸਾ ਵਾਪਰਿਆ ਹੈ।
ਜਾਣਕਾਰੀ ਮੁਤਾਬਕ ਕੁੜੀ ਸਟੇਸ਼ਨ ‘ਤੇ ਖਾਣ-ਪੀਣ ਦਾ ਸਾਮਾਨ ਲੈਣ ਉਤਰੀ ਸੀ ਤੇ ਇਸ ਤੋਂ ਬਾਅਦ ਜਦੋਂ ਉਹ ਟ੍ਰੇਨ ‘ਤੇ ਚੜ੍ਹਨ ਲੱਗਦੀ ਹੈ ਤਾਂ ਉਸ ਦਾ ਪੈਰ ਫਿਸਲ ਜਾਂਦਾ ਹੈ ਤੇ ਹੇਠਾਂ ਜਾ ਡਿੱਗਦੀ ਹੈ ਤੇ ਉਸ ਦਾ ਪੈਰ ਕੱਟਿਆ ਗਿਆ ਹੈ। ਟ੍ਰੇਨ ਚੱਲ ਪੈਂਦੀ ਹੈ। ਹਾਲਾਂਕਿ ਮੌਕੇ ‘ਤੇ ਚੀਕ ਚਿਹਾੜਾ ਪੈ ਜਾਂਦਾ ਹੈ। ਤੁਰੰਤ ਕੁੜੀ ਨੂੰ ਬਾਹਰ ਕੱਢਿਆ ਗਿਆ ਤੇ ਜ਼ਖਮੀ ਕੁੜੀ ਨੂੰ ਪਟਿਆਲਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਕੁੜੀ ਅੰਬਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਟ੍ਰੇਨ ਵਿਚ ਸਵਾਰ ਹੋ ਕੇ ਜਦੋਂ ਰਸਤੇ ਵਿਚ ਪਟਿਆਲਾ ਰੇਲਵੇ ਸਟੇਸ਼ਨ ‘ਤੇ ਉਤਰਦੀ ਹੈ ਤੇ ਜਦੋਂ ਟ੍ਰੇਨ ਚੱਲਣ ਲੱਗਦੀ ਹੈ ਤਾਂ ਉਸ ਵਿਚ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ ਪਰ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਕੁੜੀ ਦਾ ਪੈਰ ਕੱਟਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: