ਪੰਜਾਬ ‘ਚ ਮੁੜ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ। ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿਨ-ਰਾਤ ਦੋਵੇਂ ਸਮੇਂ ਤਾਪਮਾਨ ਸਾਧਾਰਨ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਤਾਪਮਾਨ ਔਸਤਨ 1.2 ਡਿਗਰੀ ਸੈਲਸੀਅਸ ਵਧ ਗਿਆ ਜੋ ਸਾਧਾਰਨ ਤੋਂ 3.8 ਡਿਗਰੀ ਸੈਲਸੀਅਸ ਵਧ ਹੈ।
ਮੌਸਮ ਵਿਭਾਗ ਮੁਤਾਬਕ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ਵਿਚ 46.1 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ 43.8 ਡਿਗਰੀ, ਬਠਿੰਡਾ ਵਿਚ 44.6, ਅੰਮ੍ਰਿਤਸਰ ਵਿਚ 44.2 ਤੇ ਲੁਧਿਆਣਾ ਵਿਚ 43.9 ਡਿਗਰੀ ਸੈਲਸੀਅਸ ਦਰਜ ਹੋਇਆ। IMD ਨੇ ਅਗਲੇ ਕੁਝ ਦਿਨਾਂ ਲਈ ਅਲਰਟ ਰਹਿਣ ਲਈ ਕਿਹਾ ਹੈ। ਖਾਸ ਤੌਰ ‘ਤੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਤੇ ਬਰਨਾਲਾ ਵਿਚ ਲੂ ਤੇ ਗਰਮ ਰਾਤਾਂ ਦਾ ਅਸਰ ਵਧ ਦੇਖਿਆ ਜਾ ਰਿਹਾ ਹੈ।
14 ਜੂਨ ਤੋਂ ਪੰਜਾਬ ਵਿਚ ਹਨ੍ਹੇਰੀ-ਤੂਫਾਨ ਤੇ ਤੇਜ਼ ਹਵਾਵਾਂ 40-50 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਜਿਥੇ 13 ਜੂਨ ਤੱਕ ਅਧਿਕਤਰ ਜ਼ਿਲ੍ਹਿਆਂ ਵਿਚ ਹੀਟ ਵੇਵ ਦੀ ਚੇਤਾਵਨੀ ਹੈ ਪਰ 14 ਜੂਨ ਦੇ ਬਾਅਦ ਮੌਸਮ ਵਿਚ ਬਦਲਾਅ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, ਵਰਕ ਪਰਮਿਟ ਨਿਯਮਾਂ ‘ਚ ਕੀਤਾ ਬਦਲਾਅ
ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਿਚ ਅੱਜ ਆਸਮਾਨ ਸਾਫ ਰਹੇਗਾ ਤੇ ਧੁੱਪ ਚਮਕੇਗੀ ਤੇ ਤਾਪਮਾਨ ਵਿਚ ਵਾਧਾ ਹੋਵੇਗਾ। ਇਨ੍ਹਾਂ ਜ਼ਿਲ੍ਹਿਆਂ ਵਿਚ ਤਾਪਮਾਨ 29 ਤੋਂ 45 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: