ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਬਦਰੀਨਾਥ ਮੰਦਰ ਦੇ ਪਵਿੱਤਰ ਕਪਾਟ 4 ਮਈ ਨੂੰ ਸਵੇਰੇ 6 ਵਜੇ ਸ਼ਰਧਾਲੂਆਂ ਲਈ ਖੁੱਲ੍ਹਣਗੇ। ਬਸੰਤ ਪੰਚਮੀ ‘ਤੇ ਨਰਿੰਦਰ ਨਗਰ ਵਿਚ ਪੂਰਬ ਟਿਹਰੀ ਰਾਜ ਦਰਬਾਰ ਵਿਚ ਵਿਸ਼ੇਸ਼ ਪੂਜਾ ਅਰਚਨਾ ਦੇ ਬਾਅਦ ਮੰਦਰ ਦੇ ਕਪਾਟ ਖੁੱਲ੍ਹਣ ਦਾ ਸਮਾਂ ਤੈਅ ਕੀਤਾ ਗਿਆ। ਗਣੇਸ਼ ਪੰਚਾਂਗ ਤੇ ਚੌਕੀ ਪੂਜਨ ਦੇ ਬਾਅਦ ਰਾਜ ਪੁਰੋਹਿਤ ਆਚਾਰੀਆ ਕ੍ਰਿਸ਼ਨ ਪ੍ਰਸਾਦ ਉਨਿਆਲ ਨੇ ਬਦਰੀਨਾਥ ਮੰਦਰ ਦੇ ਕਪਾਟ ਖੁੱਲ੍ਹਣ ਦੀ ਤਰੀਕ ਤੈਅ ਕੀਤੀ।
ਇਸ ਦੌਰਾਨ ਟਿਹਰੀ ਦੇ ਸਾਬਕਾ ਮਹਾਰਾਜਾ ਮਾਨਵੇਂਦਰ ਸ਼ਾਹ, ਲੋਕ ਸਭਾ ਸਾਂਸਦ ਮਾਲਾ ਰਾਜ ਲਕਸ਼ਮੀ ਸ਼ਾਹ, ਬਦਰੀਨਾਥ ਦੇ ਮੁੱਖ ਪੁਜਾਰੀ ਰਾਵਲ ਅਮਰਨਾਥ ਨੰਬੂਦਰੀ, ਬਦਰੀਨਾਥ ਕੇਦਾਰਨਾਥ ਮੰਦਰ ਸੰਮਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਥਪਲਿਆਲ ਤੇ ਕਈ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : U-19 Women’s T-20 World Cup : ਟੀਮ ਇੰਡੀਆ ਨੇ ਰਚਿਆ ਇਤਿਹਾਸ, ਲਗਾਤਾਰ ਦੂਜੀ ਵਾਰ ਬਣੀ ਵਿਸ਼ਵ ਚੈਂਪੀਅਨ
17 ਨਵੰਬਰ 2024 ਨੂੰ ਬਦਰੀਨਾਥ ਦੇ ਕਪਾਟ ਪੰਜ ਪੂਜਾ ਦੇ ਬਾਅਦ ਸੀਤਕਾਲ ਲਈ ਬੰਦ ਕਰ ਦਿੱਤੇ ਗਏ ਸਨ। ਪਿਛਲੇ ਸਾਲ ਉਤਰਾਖੰਡ ਦੀ ਚਾਰਧਾਮ ਯਾਤਰਾ ਦੌਰਾਨ ਇਕੱਲੇ ਬਦਰੀਨਾਥ ਧਾਮ ਵਿਚ 14 ਲੱਖ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦਰਸ਼ਨ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -:
