ਬਰਨਾਲਾ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਕਰਜ਼ਾ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਭਾਂਡਾਫੋੜ ਕੀਤਾ ਹੈ। ਪੁਲਿਸ ਨੇ ਇਕ ਮਹਿਲਾ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦਾ ਮਾਸਟਰਮਾਈਂਡ ਅਮਿਤ ਕੁਮਾਰ ਅਜੇ ਫਰਾਰ ਹੈ। ਮੁਲਜ਼ਮ ਜ਼ੀਰਕਪੁਰ ਵਿਚ ਇਕ ਕਾਲ ਸੈਂਟਰ ਚਲਾਉਂਦੇ ਸੀ। ਉਹ ਲੋਕਾਂ ਨੂੰ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਪ੍ਰੋਸੈਸਿੰਗ ਫੀਸ ਦੇ ਨਾਂ ‘ਤੇ ਲੱਖਾਂ ਰੁਏ ਵਸੂਲਦੇ ਸਨ।
ਠੱਗੀ ਦੇ ਬਾਅਦ ਮੁਲਜ਼ਮ ਆਪਣਾ ਸਿਮ ਕਾਰਡ ਬਦਲ ਦਿੰਦੇ ਹਨ। ਪਿਛਲੇ ਦੋ ਸਾਲਾਂ ਵਿਚ ਇਨ੍ਹਾਂ ਨੇ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ ਹੈ। ਫੜੇ ਗਏ ਮੁਲਜ਼ਮਾਂ ਵਿਚ ਪਵਨ (ਮੋਹਾਲੀ), ਭਵਨ (ਗਾਜ਼ੀਆਬਾਦ), ਅੰਬਿਕਾ (ਸ਼ਿਮਲਾ), ਚਿੰਨਾ ਰੈੱਡੀ, ਜਾਦਵੀਰ ਤੇ ਚਿਰੰਜੀਵੀ (ਤਿੰਨੋਂ ਆਂਧਰਾ ਪ੍ਰਦੇਸ਼) ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 67 ਮੋਬਾਈਲ ਫੋਨ, 18 ਏਟੀਐੱਮ ਕਾਰਡ, 17 ਸਿਮ ਕਾਰਡ, ਇਕ ਸੀਪੀਯੂ, ਇਕ ਲੈਪਟਾਪ ਤੇ 55 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੇ ਹਨ।
ਕੁੱਲ 7 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 2 ਪੰਜਾਬ, ਤਿੰਨ ਆਂਧਰਾ ਪ੍ਰਦੇਸ਼, ਇਕ ਹਿਮਾਚਲ ਤੇ ਇਕ ਰਾਜਸਥਾਨ ਦਾ ਰਹਿਣ ਵਾਲਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: