ਓਡੀਸ਼ਾ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਕਾਲਾਹਾਂਡੀ ਜ਼ਿਲ੍ਹੇ ਵਿਚ ਤਾਇਨਾਤ ਇਕ ਆਈਏਐੱਸ ਅਧਿਕਾਰੀ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ 2021 ਬੈਚ ਦੇ IAS ਅਧਿਕਾਰੀ ਧੀਮਾਨ ਚਕਮਾ ਹੈ ਜੋ ਮੌਜੂਦਾ ਵਿਚ ਧਰਮਗੜ੍ਹ ਵਿਚ ਉਪ-ਕੁਲੈਕਟਰ ਦੇ ਅਹੁਦੇ ‘ਤੇ ਹਨ।
ਵਿਜੀਲੈਂਸ ਅਧਿਕਾਰੀਆਂ ਮੁਾਬਕ ਚਕਮਾ ਨੇ ਜ਼ਿਲ੍ਹੇ ਦੇ ਇਕ ਵਪਾਰੀ ਤੋਂ 20 ਲੱਖ ਦੀ ਰਿਸ਼ਵਤ ਮੰਗੀ ਸੀ। ਉਨ੍ਹਾਂ ਨੇ ਪਹਿਲੀ ਕਿਸ਼ਤ ਵਜੋਂ 10 ਲੱਖ ਰੁਪਏ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਕਿ ਜੇਕਰ ਰਕਮ ਨਹੀਂ ਦਿੱਤੀ ਗਈ ਤਾਂ ਵਪਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੀੜਤ ਵਪਾਰੀ ਨੇ ਵਿਜੀਲੈਂਸ ਵਿਚ ਸ਼ਿਕਾਇਤ ਦਰਜ ਕਰਾਈ।
ਸ਼ਿਕਾਇਤ ਦੀ ਜਾਂਚ ਦੇ ਬਾਅਦ ਅਧਿਕਾਰੀਆਂ ਨੇ ਜਾਲ ਵਿਛਾਇਆ ਤੇ ਧਰਮਗੜ੍ਹ ਸਥਿਤ ਚਕਮਾ ਦੀ ਸਰਕਾਰੀ ਰਿਹਾਇਸ਼ ‘ਤੇ ਐਤਵਾਰ ਸ਼ਾਮ ਨੂੰ ਛਾਪਾ ਮਾਰਿਆ। ਵਿਜੀਲੈਂਸ ਵਿਭਾਗ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਰਿਹਾਇਸ਼ ‘ਤੇ ਬੁਲਾਇਆ ਗਿਆ ਸੀ ਜਿਥੇ ਚਕਮਾ ਨੇ ਖੁਦ ਆਪਣੇ ਹੱਥਾਂ ਨਾਲ ਨੋਟਾਂ ਦੀਆਂ ਗੱਢੀਆਂ ਲਈਆਂ ਤੇ ਉਨ੍ਹਾਂ ਨੂੰ ਟੇਬਲ ਦੀ ਦਰਾਜ ਵਿਚ ਰੱਖ ਦਿੱਤਾ। ਬਾਅਦ ਵਿਚ ਹੈਂਡ ਵਾਸ਼ ਤੇ ਟੇਬਲ ਦੀ ਦਰਾਜ ਤੋਂ ਹੈਂਡ ਵਾਸ਼ ਟੇਬਲ ਦੀ ਦਰਾਜ ਤੋਂ ਪਾਜੀਟਿਵ ਕੈਮੀਕਲ ਰਿਐਕਸ਼ਨ ਮਿਲਿਆ ਜਿਸ ਨਾਲ ਪੁਸ਼ਟੀ ਹੋਈ ਕਿ ਉਨ੍ਹਾਂ ਨੇ ਹੀ ਰਿਸ਼ਵਤ ਦੀ ਰਕਮ ਨੂੰ ਲੁਕਾਇਆ ਸੀ।
ਇਹ ਵੀ ਪੜ੍ਹੋ : ਬੈਂਕ ‘ਚੋਂ 38 ਲੱਖ ਦੀ ਚੋਰੀ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ, 12ਵੀਂ ਪਾਸ ਮੁੰਡਾ ਯਾਰਾਂ ਨਾਲ ਮਿਲ ਕੇ ਬਣਿਆ ਡ.ਕੈ.
ਇਸ ਦੇ ਬਾਅਦ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ 47 ਲੱਖ ਰੁਪਏ ਨਕਦ ਬਰਾਮਦ ਹੋਏ। ਵਿਜੀਲੈਂਸ ਵਿਭਾਗ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਅੱਜ ਵੀ ਜਾਰੀ ਰਹੇਗਾ ਤੇ ਹੋਰ ਦਸਤਾਵੇਜਾਂ ਤੇ ਡਿਜੀਟਲ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: