ਹਰਿਆਣਾ ਦੇ ਪੰਚਕੂਲਾ ਵਿਚ ਬੀਤੀ ਦੇਰ ਸ਼ਾਮ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਦੀ ਮ੍ਰਿਤਕ ਦੇਹ ਮਿਲੀ ਹੈ। ਇਹ ਲਾਸ਼ ਕਾਰ ਦੇ ਅੰਦਰ ਸੀ। ਪੁਲਿਸ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ ਜੋ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਵਿਚ ਖੜ੍ਹੀ ਸੀ।
ਮਹਿਲਾ ਕਾਂਸਟੇਬਲ ਦੀ ਪਛਾਣ ਸਪਨਾ ਵਜੋਂ ਹੋਈ ਹੈ। ਸਪਨਾ ਮੰਗਲਵਾਰ ਸਵੇਰੇ ਘਰ ਤੋਂ ਡਿਊਟੀ ਲਈ ਨਿਕਲੀ ਸੀ। ਹਾਲਾਂਕਿ ਬਾਅਦ ਵਿਚ ਉਹ ਡਿਊਟੀ ‘ਤੇ ਨਹੀਂ ਗਈ ਜਿਸ ਦੇ ਬਾਅਦ ਪਰਿਵਾਰ ਵੀ ਉਸਦੀ ਭਾਲ ਕਰ ਰਿਹਾ ਸੀ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਨੇ ਕੀਤੀ ਵੱਡੀ ਭਵਿੱਖਬਾਣੀ-‘ਦੁਨੀਆ ਖਤਮ ਹੋ ਜਾਵੇਗੀ, ਕੁਝ ਨਹੀਂ ਬਚੇਗਾ’
ਪੁਲਿਸ ਮੁਤਾਬਕ ਸਪਨਾ ਦੇ ਸਰੀਰ ‘ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਸਪਨਾ CID ਵਿੰਗ ਵਿੱਚ ਤਾਇਨਾਤ ਸੀ ਤੇ ਉਸ ਦੀ ਡਿਊਟੀ ਪੰਜਾਬ ਭਵਨ ਵਿਚ ਸੀ। ਮੌਤ ਦੇ ਕਾਰਨਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
