ਸੋਸ਼ਲ ਮੀਡੀਆ ‘ਤੇ ਲੱਚਰ ਭਾਸ਼ਾ ਤੇ ਅਸ਼ਲੀਲ ਕੰਟੈਂਟ ਜਾਰੀ ਕਰਨ ਲਈ ਸਾਈਬਰ ਸੈੱਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਚਾਈਲਡ ਕਮਿਸ਼ਨ ਨੇ ਸਾਈਬਰ ਸੈੱਲ ਨੂੰ ਇਹ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਲੱਚਰ ਭਾਸ਼ਾ ਤੇ ਵੀਡੀਓ ਨੂੰ ਬੈਨ ਕੀਤਾ ਜਾਵੇ।
ਏਡੀਜੀਪੀ ਸਾਈਬਰ ਸੈੱਲ ਨੂੰ ਕਿਹਾ ਗਿਆ ਕਿ ਨਸ਼ਿਆਂ ਤੇ ਗੰਨ ਕਲਚਰ ਵਾਲੀਆਂ ਵੀਡੀਓ ‘ਤੇ ਰੋਕੀਆਂ ਜਾਣ ਤੇ ਵਿਦੇਸ਼ਾਂ ਤੋਂ ਅਪਲੋਡ ਹੋਣ ਵਾਲੇ ਕੰਟੈਂਟ ‘ਤੇ ਵੀ ਪਾਬੰਦੀ ਲਗਾਈ ਜਾਵੇ। ਹਾਲ ਹੀ ਦਿਨਾਂ ਵਿਚ ਦੇਖਿਆ ਗਿਆ ਸੀ ਕਿ ਅਸ਼ਲੀਲ ਕੰਟੈਂਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤਰਥਲੀ ਮਚੀ ਹੋਈ ਸੀ ਜਿਸ ਨੂੰ ਲੈ ਕੇ ਚਾਈਲਡ ਕਮਿਸ਼ਨ ਨੇ ਸਾਈਬਰ ਸੈੱਲ ਨੂੰ ਨੋਟਿਸ ਭੇਜਿਆ ਹੈ। ਪੰਡਿਤ ਰਾਓ ਧਰਨੇਵਰ ਦੀਆਂ ਸ਼ਿਕਾਇਤਾਂ ਉਤੇ ਨੋਟਿਸ ਜਾਰੀ ਕੀਤਾ ਗਿਆ ਹੈ। ਫੇਸਬੁੱਕ, ਇੰਸਟਾਗ੍ਰਾਮ ‘ਤੇ ਨਸ਼ਿਆਂ, ਗੰਨ ਕਲਚਰ ਤੇ ਲੱਚਰ ਭਾਸ਼ਾ ਤੇ ਡਬਲ ਮੀਨਿੰਗ ਵਾਲੀਆਂ ਵੀਡੀਓਜ਼ ਪਾਉਣ ਵਾਲਿਆਂ ‘ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਗੁਰਾਇਆ : ਕਾਰ ਦੀ ਮੋਟਰਸਾਈਕਲ ਨਾਲ ਹੋਈ ਜ਼ੋ/ਰਦਾ/ਰ ਟੱ/ਕਰ, ਹਾ/ਦਸੇ ‘ਚ ਬਾਈਕ ਸਵਾਰ ਦੀ ਮੌ/ਤ
ਅਜਿਹੀ ਸਮੱਗਰੀ ‘ਤੇ ਨਜ਼ਰ ਰੱਖਣ ਲਈ ਮੁੱਖ ਦਫਤਰ ਵਿਖੇ ਨੋਡਲ ਅਫਸਰ ਵੀ ਨਾਮਜ਼ਦ ਕੀਤਾ ਜਾਵੇ ਜੇਕਰ ਅਜਿਹੇ ਕਟੈਂਟ ਵਿਦੇਸ਼ਾਂ ਵਿਚੋਂ ਅਪਲੋਡ ਹੁੰਦੇ ਹਨ ਤਾਂ ਉਨ੍ਹਾਂ ਦੀ ਸਾਈਟ ‘ਤੇ ਪਾਬੰਦੀ ਲਗਾਉਣ ਲਈ ਕਾਰਵਾਈ ਕੀਤੀ ਜਾਵੇ। ਕਮਲ ਕੌਰ ਭਾਬੀ ਦੇ ਕਤਲ ਦੇ ਬਾਅਦ ਸੋਸ਼ਲ ਮੀਡੀਆ ‘ਤੇ ਲੱਚਰ ਭਾਸ਼ਾ ਵਾਲੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਸਨ ਜਿਸ ‘ਤੇ ਠੱਲ੍ਹ ਪਾਉਣ ਲਈ ਚਾਈਲਡ ਰਾਜ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ।
ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕੁਝ ਵਿਅਕਤੀਆਂ ਵੱਲੋਂ ਪਾਈਆਂ ਜਾ ਰਹੀਆਂ ਵੀਡੀਓਜ਼ ਜੋ ਕਿ ਸਮਾਜ ਵਿਚ ਲਚਰਤਾ ਫੈਲਾਉਣ ਦੇ ਨਾਲ-ਨਾਲ ਅੱਲ੍ਹੜ ਉਮਰ ਦੇ ਬੱਚਿਆਂ ‘ਤੇ ਮਾੜਾ ਪ੍ਰਭਾਵ ਪਾਉਂਦੇ ਹਨ, ਦੇ ਬਾਰੇ ਜ਼ੋਰਾਂ ‘ਤੇ ਚਰਚਾ ਚੱਲ ਰਹੀ ਹੈ, ਅਜਿਹੀ ਚਰਚਾ ਹੋਣ ਨਾਲ ਅੱਲ੍ਹੜ ਉਮਰ ਦੇ ਲੜਕੇ ਤੇ ਲੜਕੀਆਂ ਜਿਨ੍ਹਾਂ ਨੇ ਭਾਵੇਂ ਪਹਿਲਾਂ ਵੀਡੀਓਜ਼ ਨਾ ਦੇਖੀਆਂ ਹੋਣ ਪਰ ਹੁਣ ਚਰਚਾ ਵਿਚ ਆਉਣ ਕਰਕੇ ਉਨ੍ਹਾਂ ਬੱਚਿਆਂ ਦਾ ਧਿਆਨ ਇਸ ਤਰ੍ਹਾਂ ਦੇ ਕੰਟੈਂਟ ਦੇਖਣ ਲਈ ਆਕਰਸ਼ਿਤ ਹੁੰਦਾ ਹੈ। ਕਮਿਸ਼ਨ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਇਨ੍ਹਾਂ ਵਧੇ ਹੋਏ ਫਾਲੋਅਰ ਦਾ ਇਕ ਵੱਡਾ ਹਿੱਸਾ ਬੱਚਿਆਂ ਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: