ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ 14 ਰਾਊਂਡ ਵਿਚ ਫੈਸਲਾ ਸਾਹਮਣੇ ਆ ਜਾਵੇਗਾ। ਸਵੇਰੇ 9 ਵਜੇ ਤੱਕ ਪਹਿਲਾ ਰੁਝਾਨ ਆਉਣ ਦੀ ਉਮੀਦ ਹੈ। ਇਸ ਲਈ 19 ਜੂਨ ਨੂੰ ਵੋਟਿੰਗ ਹੋਈ ਸੀਜਿਸ ਵਿਚ 51.33 ਫੀਸਦੀ ਵੋਟਰਾਂ ਨੇ ਵੋਟ ਪਾਈ ਸੀ।
ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਸਾਰੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ। ਆਮ ਆਦਮੀ ਪਾਰਟੀ ਨੇ ਇਥੋਂ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਸੀ। ਅਜਿਹੇ ਵਿਚ ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਆਪ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ। ਕਾਂਗਰਸ ਨੇ ਇਸੇ ਸੀਟ ਤੋਂ 2 ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਤੇ ਭਾਜਪਾ ਦੀ ਟਿਕਟ ‘ਤੇ ਜੀਵਨ ਗੁਪਤਾ ਨੇ ਚੋਣ ਲੜੀ ਹੈ।
ਇਹ ਲੁਧਿਆਣਾ ਪੱਛਮੀ ਸੀਟ 2022 ਵਿਚ ਆ ਉਮੀਦਵਾਰ ਗੁਰਪ੍ਰੀਤ ਗੋਗੀ ਜਿੱਤੇ ਸਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਦੇ ਬਾਅਦ ਇਥੇ ਉਪ ਚੋਣਾਂ ਕਰਾਈਆਂ ਗਈਆਂ। ਪੰਜਾਬ ਵਿਚ ਬੀਤੇ 3 ਸਾਲਾਂ ਵਿਚ ਹੋਈਆਂ ਉਪ ਚੋਣਾਂ ਦੇ ਟ੍ਰੇਂਡ ਨੂੰ ਦੇਖੀਏ ਤਾਂ ਇਨ੍ਹਾਂ ਵਿਚ ਸੱਤਾ ਵਿਚ ਹੋਣ ਦੇ ਚੱਲਦੇ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਹੀ ਫਾਇਦਾ ਮਿਲਿਆ ਹੈ। ਇਸ ਟ੍ਰੇਂਡ ਦੇ ਹਿਸਾਬ ਨਾਲ ਇਸ ਵਾਰ ਵੀ ਆਪ ਦੇ ਖਾਤੇ ਵਿਚ ਇਹ ਸੀਟ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: