ਦਿੱਲੀ ਸਰਕਾਰ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਦੇ ਦਿਨ ਸਮ੍ਰਿਧੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਤਹਿਤ ਔਰਤਾਂ ਦੇ ਖਾਤੇ ਵਿਚ 2500 ਰੁਪਏ ਮਹੀਨਾ ਆਉਣਗੇ।
ਯੋਜਨਾ ਲਾਂਚ ਕਰਦੇ ਹੋਏ ਜੇਪੀ ਨੱਢਾ ਨੇ ਕਿਹਾ ਕਿ ਮੈਂ ਸੀਐੱਮ ਰੇਖਾ ਗੁਪਤਾ ਤੇ ਹੋਰ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਦਿੱਲੀ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਲਈ 5100 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤੇ ਦੂਜੇ ਪਾਸੇ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਅਸੀਂ ਅੱਜ ਤੋਂ ਰਜਿਸਟ੍ਰੇਸ਼ਨ ਸ਼ਰੂ ਕਰਾਂਗੇ ਤੇ ਜਲਦ ਹੀ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ
ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਸ ਯੋਜਨਾ ਤਹਿਤ ਮਹਿਲਾਵਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਨਾਲ 20 ਲੱਖ ਮਹਿਲਾਵਾਂ ਨੂੰ ਫਾਇਦਾ ਹੋਣ ਦਾ ਅਨੁਮਾਨ ਹੈ। ਮਹਿਲਾ ਸਮ੍ਰਿਧੀ ਯੋਜਨਾ ਦਾ ਫਾਇਦਾ ਲੈਣ ਲਈ ਮਹਿਲਾਵਾਂ ਨੂੰ ਈ-ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ। ਇਸ ਲਈ ਸਰਕਾਰ ਇਕ ਪੋਰਟਲ ਤੇ ਮੋਬਾਈਲ ਐਪ ਲਾਂਚ ਕਰ ਸਕਦੀ ਹੈ। ਇਸ ਪੋਰਟਲ ‘ਤੇ ਮਹਿਲਾਵਾਂ ਆਪਣੇ ਜ਼ਰੂਰੀ ਦਸਤਾਵੇਜ਼ ਜਿਵੇਂ ਵੋਟਰ ਕਾਰਡ, ਬੀਪੀਐੱਲ ਕਾਰਡ, ਆਧਾਰ ਕਾਰਡ ਤੇ ਹੋਰ ਸਰਟੀਫਿਕੇਟ ਜਮ੍ਹਾ ਕਰਵਾ ਕੇ ਅਪਲਾਈ ਕਰ ਸਕਣਗੀਆਂ।
ਦਿੱਲੀ ਵਿਚ 72 ਲੱਖ ਮਹਿਲਾ ਵੋਟਰ ਹਨ। ਅਨੁਮਾਨ ਹੈ ਕਿ ਲਗਭਗ 20 ਲੱਖ ਮਹਿਲਾਵਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ। ਇਸ ਵਿਚੋਂ ਲਗਭਗ 50 ਫੀਸਦੀ ਮਹਿਲਾਵਾਂ ਵੋਟਰ ਹਨ। ਸਰਕਾਰ ਮਹਿਲਾ ਲਾਭਪਾਤਰੀਆਂ ਦੀ ਪਛਾਣ ਲਈ ਵੱਖ-ਵੱਖ ਯੋਜਨਾਵਾਂ ਤੋਂ ਡਾਟਾ ਇਕੱਠਾ ਕਰ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ : ਵਾਲ ਕਟਵਾਉਣ ਗਏ ਮੁੰਡੇ ਦੇ ਉੱਡੇ ਹੋ/ਸ਼, ਸੈਲੂਨ ਮਾਲਕ ਅੰਦਰ ਮਿਲਿਆ ਇਸ ਹਾਲ ‘ਚ
ਇਸ ਯੋਜਨਾ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਯੋਜਨਾ ਲਈ ਅਗਲੇ ਸਾਲ ਬਜਟ ਵਧਾਇਆ ਜਾਵੇਗਾ। ਇਸ ਸਾਲ ਯੋਜਨਾ ਲਈ 1 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਨਾਲ ਮਹਿਲਾਵਾਂ ਨੂੰ ਪਹਿਲਾਂ ਤੋਂ ਮਿਲ ਰਹੀ ਸਹਾਇਤਾ ਵਿਚ ਕੋਈ ਰੁਕਾਵਟ ਨਹੀਂ ਆਏਗੀ।
ਵੀਡੀਓ ਲਈ ਕਲਿੱਕ ਕਰੋ -:
