ਅਹਿਮਦਾਬਾਦ ਹਾਦਸੇ ਦੇ ਬਾਅਦ DGCA ਨੇ ਏਅਰ ਇੰਡੀਆ ਨੂੰ 3 ਅਫਸਰਾਂ ਨੂੰ ਹਟਾਉਣ ਦਾ ਹੁਕਮ ਦਿੱਤਾ। ਇਨ੍ਹਾਂ ਵਿਚ ਡਵੀਜ਼ਨਲ ਵਾਈਸ ਪ੍ਰੈਜੀਡੈਂਟ ਚੂੜਾ ਸਿੰਘ, ਕਰੂ ਸ਼ੈਡਿਊਲਿੰਗ ਕਰਨ ਵਾਲੀ ਚੀਫ ਮੈਨੇਜਰ ਪਿੰਕੀ ਮਿੱਤਲ ਤੇ ਕਰੂ ਸ਼ੈਡਿਊਲਿੰਗ ਦੀ ਪਲਾਨਿੰਗ ਨਾਲ ਜੁੜੀ ਪਾਇਲ ਅਰੋੜਾ ਸ਼ਾਮਲ ਹੈ। ਤਿੰਨਾਂ ਅਧਿਕਾਰੀਆਂ ਖਿਲਾਫ ਇਹ ਕਾਰਵਾਈ ਏਵੀਏਸ਼ਨ ਸੇਫਟੀ ਪ੍ਰੋਟੋਕਾਲ ਦੇ ਗੰਭੀਰ ਉਲੰਘਣ ਨੂੰ ਲੈ ਕੇ ਕੀਤੀ ਗਈ। DGCA ਨੇ ਏਅਰ ਇੰਡੀਆ ਨੂੰ ਤਤਕਾਲ ਪ੍ਰਭਾਵ ਨਾਲ ਇਨ੍ਹਾਂ ਨੂੰ ਕਰੂ ਸ਼ੈਡਿਊਲਿੰਗ ਤੇ ਰੋਸਟਰਿੰਗ ਨਾਲ ਜੁੜੇ ਰੋਲ ਤੋਂ ਹਟਾਉਣ ਦਾ ਹੁਕਮ ਦਿੱਤਾ।
ਦੂਜੇ ਪਾਸੇ ਏਅਰ ਇੰਡੀਆ ਨੇ ਕਿਹਾ ਕਿ DGCA ਦੇ ਹੁਕਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕੰਪਨੀ ਦੇ ਚੀਫ ਆਪ੍ਰੇਸ਼ਨਸ ਆਫਿਸਰ ਅਗਲੇ ਹੁਕਮ ਤੱਕ ਇੰਟੀਗ੍ਰੇਟੇਡ ਆਪ੍ਰੇਸ਼ਨਸ ਕੰਟਰੋਲ ਸੈਂਟਰ ਦੀ ਸਿੱਧੀ ਨਿਗਰਾਨੀ ਕਰਨਗੇ। ਇਹ ਫੈਸਲਾ ਅਹਿਮਦਾਬਾਦ ਵਿਚ 12 ਜੂਨ ਨੂੰ ਹੋਏ ਪਲੇਨ ਕ੍ਰੈਸ਼ ਹਾਦਸੇ ਦੇ ਬਾਅਦ ਲਿਆ ਗਿਆ। ਲੰਦਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI-171 ਉਡਾਣ ਭਰਨ ਦੇ ਤੁਰੰਤ ਬਾਅਦ ਕ੍ਰੈਸ਼ ਹੋ ਗਈ ਸੀ। ਪਲੇਨ ਮੈਡੀਕਲ ਕਾਲਜ ਹੋਸਟਲ ਨਾਲ ਟਕਰਾਇਆ ਸੀ ਜਿਸ ਵਿਚ ਯਾਤਰੀਆਂ ਸਣੇ ਕੁੱਲ 270 ਲੋਕ ਮਾਰੇ ਗਏ ਸਨ।
3 ਅਧਿਕਾਰੀਆਂ ‘ਤੇ ਜਿਹੜੇ ਇਲਜ਼ਾਮ ਲੱਗੇ ਹਨ-ਨਿਯਮਾਂ ਖਿਲਾਫ ਜਾ ਕੇ ਕਰੂ ਪੇਅਰਿੰਗ ਕਰਨਾ, ਜ਼ਰੂਰੀ ਉਡਾਣ ਤਜਰਬਾ ਤੇ ਲਾਇਸੈਂਸਿੰਗ ਨਿਯਮਾਂ ਦਾ ਉਲੰਘਣਾ ਕਰਨਾ, ਸ਼ੈਡਿਊਲਿੰਗ ਪ੍ਰੋਟੋਕਾਲ ਦਾ ਪਾਲਣ ਨਾ ਕਰਨਾ। ਏਅਰ ਇੰਡੀਆ ਇਨ੍ਹਾਂ ਅਧਿਕਾਰੀਆਂ ਨੂੰ ਕਰੂ ਸ਼ੈਡਊਲਿੰਗ ਤੇ ਰੋਸਟਰਿੰਗ ਨਾਲ ਜੁੜੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਜਲਦ ਹਟਾਏ। ਇਨ੍ਹਾਂ ਅਧਿਕਾਰੀਆਂ ਖਿਲਾਫ ਇੰਟਰ ਡਿਸਪਲਿਨਰੀ ਐਕਸ਼ਨ ਤੁਰੰਤ ਸ਼ੁਰੂ ਕਰੇ। 10 ਦਿਨਾਂ ਵਿਚ ਡੀਜੀਸੀਏ ਨੂੰ ਰਿਪੋਰਟ ਦਿਓ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਸ਼ੱਕੀ ਹਾਲਾਤਾਂ ‘ਚ ਮੌ.ਤ, ਮਾਮੇ ਨੇ ਕਰਜ਼ਾ ਚੁੱਕ ਕੇ ਭਾਣਜੇ ਨੂੰ ਭੇਜਿਆ ਸੀ ਵਿਦੇਸ਼
ਇਨ੍ਹਾਂ ਅਧਿਕਾਰੀਆਂ ਨੂੰ ਜਦੋਂ ਤੱਕ ਸੁਧਾਰਾਤਮਕ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਉਦੋਂ ਤੱਕ ਨਾਨ-ਆਪ੍ਰੇਸ਼ਨਲ ਅਹੁਦਿਆਂ ‘ਤੇ ਟਰਾਂਸਫਰ ਕੀਤਾ ਜਾਵੇ ਤੇ ਇਨ੍ਹਾਂ ਨੂੰ ਕਿਸੇ ਫਲਾਈਟ ਸੇਫਟੀ ਜਾਂ ਕਰੂ ਅਨੁਪਾਲਨ ਜੁੜੀ ਪੋਸਟ ‘ਤੇ ਕੰਮ ਕਰਨ ਦੀ ਪਰਮਿਸ਼ਨ ਨਾ ਦਿੱਤੀ ਜਾਵੇ। ਭਵਿੱਖ ਵਿਚ ਕਰੂ ਸ਼ੈਡਿਊਲਿੰਗ, ਲਾਇਸੈਂਸਿੰਗ ਜਾਂ ਫਲਾਈਟ ਸਮੇਂ ਨਾਲ ਜੁੜੇ ਕਿਸੇ ਵੀ ਨਿਯਮ ਦਾ ਉੁਲੰਘਣ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀਜਾਵੇਗੀ ਜਿਸ ਵਿਚ ਜੁਰਮਾਨਾ, ਲਾਇਸੈਂਸ, ਮੁਅੱਤਲ ਜਾਂ ਆਪ੍ਰੇਟਰ ਪਰਮਿਸ਼ਨ ਕੈਂਸਲ ਕਰਨਾ ਸ਼ਾਮਲ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: