ਦਿਲਜੀਤ ਦੁਸਾਂਝ ਫਿਲਮ ‘ਸਰਦਾਰ ਜੀ-3’ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਹੋਏ ਸਨ ਤੇ ਉਨ੍ਹਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਸੀ। ਵੱਡੇ-ਵੱਡੇ ਸੈਲੀਬ੍ਰਿਟੀਜ਼ ਦਾ ਕਹਿਣਾ ਹੈ ਕਿ ‘ਸਰਦਾਰ ਜੀ-3’ ਫਿਲਮ ਵਿਚ ਪਾਕਿਸਤਾਨੀ ਕਲਾਕਾਰ ਨੂੰ ਕਾਸਟ ਨਹੀਂ ਕਰਨਾ ਚਾਹੀਦਾ ਸੀ ਤੇ ਉੁਨ੍ਹਾਂ ਨੂੰ ਫਿਲਮ ‘ਬਾਰਡਰ-2’ ਤੋਂ ਹਟਾਉਣ ਦੀ ਮੰਗ ਜ਼ੋਰਾਂ ‘ਤੇ ਚੱਲ ਰਹੀ ਸੀ ਪਰ ਹੁਣ ਰਾਹਤ ਭਰੀ ਖਬਰ ਹੈ ਕਿ ਦਿਲਜੀਤ ਫਿਲਮ ‘ਬਾਰਡਰ-2’ ਦਾ ਹਿੱਸਾ ਬਣੇ ਰਹਿਣਗੇ। ਦਿਲਜੀਤ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿਚ ਉਨ੍ਹਾਂ ਨੇ ਪਾਇਲਟ ਵਾਲੀ ਡ੍ਰੈੱਸ ਪਾਈ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਫਿਲਮ ‘ਬਾਰਡਰ-2’ ਨਾਲ ਜੁੜੇ ਹੋਏ ਹਨ ਤੇ ਉਹ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਗਾਣੇ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਜ਼ਰੀਏ ਦਿਲਜੀਤ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਹੋਏ ਹਨ। ਬਾਰਡਰ-2 ਵਿਚ ਉਹ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾ ਰਹੇ ਹਨ ਜੋ ਭਾਰਤੀ ਹਵਾਈ ਫੌਜ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਹਨ। ਵੀਡੀਓ ਵਿਚ ਉਨ੍ਹਾਂ ਨੇ ਬਾਰਡਰ ਦਾ ਗੀਤ, ‘ਸੰਦੇਸੇ ਆਤੇ ਹੈ’, ਵੀ ਲਗਾਇਆ ਹੈ ਤੇ ਉਨ੍ਹਾਂ ਦੇ ਫੈਨਸ ਇਸ ਨੂੰ ਪਸੰਦ ਵੀ ਕਰ ਰਹੇ ਹਨ।
ਇਨ੍ਹਾਂ ਸਭ ਦੇ ਵਿਚਾਲੇ Diljit Dosanjh ਦੇ ਹੱਕ ‘ਚ ਹੰਸਰਾਜ ਹੰਸ ਵੀ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਫਿਲਮ ਬਣੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਅਜਿਹੀ ਸਥਿਤੀ ਪੈਦਾ ਹੋਵੇਗੀ। ਅਜਿਹੀ ਸਥਿਤੀ ‘ਚ ਦਿਲਜੀਤ ਨੂੰ ਬਦਨਾਮ ਕਰਨਾ ਗਲਤ ਹੈ। ਦਿਲਜੀਤ ਪੂਰੀ ਦੁਨੀਆ ‘ਚ ਦਸਤਾਰ ਸਜਾ ਕੇ ਤਿਰੰਗਾ ਝੰਡਾ ਲੈ ਕੇ ਸੋਹਣਾ ਪਰਫਾਰਮ ਕਰ ਰਿਹਾ ਹੈ। ਪਹਿਲਾਂ ਇੰਨੇ ਵੱਡੇ ਪੱਧਰ ‘ਤੇ ਅਸੀਂ ਸਿਰਫ਼ ਅੰਗਰੇਜ਼ਾਂ ਦੇ ਸ਼ੋਅ ਦੇਖੇ ਸੀ ਤੇ ਜਦੋਂ ਕਿਸੇ ਦੀ ਚੜਾਈ ਹੋਵੇ ਲੋਕ ਖਿਲਾਫ਼ ਹੋ ਹੀ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: